ਪੜਚੋਲ ਕਰੋ
Heart Disease: ਦਿਲ ਦੀ ਬਿਮਾਰੀ ਤੇ ਸਟ੍ਰੋਕ ਤੋਂ ਬਚੇ ਰਹਿਣਾ ਚਾਹੁੰਦੇ ਤਾਂ ਹਫਤੇ 'ਚ ਕਰੋ ਇਹ ਕੰਮ, ਕਦੋਂ ਨਹੀਂ ਹੋਵੇਗੀ ਸਮੱਸਿਆ
Heart Disease: ਕਈ ਖੋਜਾਂ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਸ ਤਰ੍ਹਾਂ ਭੋਜਨ ਅਤੇ ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ, ਉਸੇ ਤਰ੍ਹਾਂ ਕਸਰਤ ਵੀ ਬਹੁਤ ਜ਼ਰੂਰੀ ਹੈ।
Exercise
1/6

ਇਸ ਮਾਡਰਨ ਲਾਈਫਸਟਾਈਲ ਵਿੱਚ ਆਪਣੇ ਆਪ ਨੂੰ ਫਿੱਟ ਰੱਖਣਾ ਇੱਕ ਵੱਡੀ ਚੁਣੌਤੀ ਹੈ। ਤੁਹਾਨੂੰ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਅਤੇ ਕੰਟੈਂਟ ਦੇਖਣ ਨੂੰ ਮਿਲਣਗੇ, ਜਿਨ੍ਹਾਂ 'ਚ ਕਸਰਤ ਅਤੇ ਡਾਈਟ ਬਾਰੇ ਦੱਸਿਆ ਗਿਆ ਹੈ। ਹਾਲ ਹੀ 'ਚ ਹਾਵਰਡ ਵਲੋਂ ਇਕ ਖੋਜ ਪ੍ਰਕਾਸ਼ਿਤ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੋਇਆ ਸੀ ਕਿ ਸਾਰੇ ਲੋਕਾਂ ਨੂੰ ਹਰ ਹਫ਼ਤੇ ਘੱਟੋ-ਘੱਟ 150 ਮਿੰਟ ਕਸਰਤ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਆਪਣੇ ਆਪ ਨੂੰ ਫਿੱਟ ਰੱਖਣਾ ਅਸਲ ਵਿੱਚ ਇੱਕ ਚੁਣੌਤੀ ਹੈ। ਕਈ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਭੋਜਨ ਅਤੇ ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ, ਉਸੇ ਤਰ੍ਹਾਂ ਕਸਰਤ ਵੀ ਜ਼ਰੂਰੀ ਹੈ।
2/6

ਹਾਵਰਡ ਦੀ ਇਸ ਖਾਸ ਰਿਸਰਚ ਵਿੱਚ ਅੱਗੇ ਦੱਸਿਆ ਗਿਆ ਕਿ ਜੇਕਰ ਤੁਹਾਨੂੰ ਹਰ ਰੋਜ਼ ਕਸਰਤ ਕਰਨ ਦਾ ਸਮਾਂ ਨਹੀਂ ਮਿਲਦਾ ਹੈ ਤਾਂ ਤੁਸੀਂ ਹਫ਼ਤੇ ਵਿੱਚ 2-3 ਦਿਨ ਆਪਣੇ ਲਈ ਸਮਾਂ ਕੱਢ ਕੇ ਕਸਰਤ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਇਸ ਤੋਂ ਬਹੁਤ ਲਾਭ ਮਿਲੇਗਾ। 18 ਜੁਲਾਈ 2023 ਨੂੰ ਜਾਮਾ ਵਿੱਚ ਪ੍ਰਕਾਸ਼ਿਤ ਹਾਰਵਰਡ ਰਿਸਰਚ ਦੇ ਅਨੁਸਾਰ ਇਸ ਪੂਰੀ ਖੋਜ ਨੂੰ ਵੀਕੈਂਡ ਵਾਰੀਅਰਜ਼ ਦਾ ਨਾਮ ਦਿੱਤਾ ਗਿਆ ਸੀ। ਨਾਲ ਹੀ ਇਸ ਖੋਜ ਵਿਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਵੀਕਐਂਡ 'ਤੇ ਵੀ ਕਸਰਤ ਕਰਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
3/6

ਇਹ ਖੋਜ 90 ਹਜ਼ਾਰ ਲੋਕਾਂ 'ਤੇ ਕੀਤੀ ਗਈ ਜਿਨ੍ਹਾਂ ਦੀ ਘੱਟੋ-ਘੱਟ ਉਮਰ 62 ਸਾਲ ਜਾਂ ਇਸ ਤੋਂ ਵੱਧ ਸੀ। ਇਸ ਖੋਜ ਵਿੱਚ ਉਨ੍ਹਾਂ ਦੇ ਸਿਹਤ ਸਬੰਧੀ ਅੰਕੜਿਆਂ ਅਤੇ ਸਰੀਰਕ ਗਤੀਵਿਧੀਆਂ ਦਾ ਖਾਸ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਸਾਰੇ ਲੋਕਾਂ ਨੂੰ ਤਿੰਨ ਆਧਾਰਾਂ 'ਤੇ ਮਾਪਿਆ ਗਿਆ ਅਤੇ ਇਹ ਦੇਖਿਆ ਗਿਆ ਕਿ ਜੇਕਰ ਉਹ ਇਨ੍ਹਾਂ ਤਿੰਨਾਂ 'ਚੋਂ ਕਿਸੇ ਇੱਕ ਪੜਾਅ 'ਤੇ ਵੀ ਫਿੱਟ ਰਹਿੰਦੇ ਹਨ ਤਾਂ ਇਹ ਕਾਫੀ ਹੈ।
4/6

ਪਹਿਲੀ ਸ਼੍ਰੇਣੀ ਵਿੱਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ ਜੋ ਪੂਰਾ ਹਫ਼ਤਾ ਕਸਰਤ ਕਰਦੇ ਹਨ। ਦੂਜੀ ਸ਼੍ਰੇਣੀ ਵਿੱਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਜੋ ਹਫ਼ਤੇ ਵਿੱਚ ਭਾਵ ਕਿ ਵੀਕੈਂਡ 'ਤੇ ਕਸਰਤ ਕਰਦੇ ਹਨ। ਉੱਥੇ ਹੀ ਤੀਜੀ ਸ਼੍ਰੇਣੀ ਵਿੱਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਜੋ ਬਿਲਕੁਲ ਵੀ ਕਸਰਤ ਨਹੀਂ ਕਰਦੇ। ਇਸ ਖੋਜ ਵਿੱਚ ਭਾਗ ਲੈਣ ਵਾਲਿਆਂ ਨੇ ਇੱਕ ਹਫ਼ਤੇ ਤੱਕ ਫਿਟਨੈਸ ਟ੍ਰੈਕਰ ਪਾਇਆ ਅਤੇ ਲਗਭਗ 6 ਸਾਲ ਤੱਕ ਇਸ ਖੋਜ ਦੇ ਖਾਸ ਨਿਯਮਾਂ ਦੀ ਪਾਲਣਾ ਕੀਤੀ।
5/6

ਕਸਰਤ ਨਾ ਕਰਨ ਵਾਲਿਆਂ ਦੇ ਮੁਕਾਬਲੇ ਜਿਹੜੇ ਲੋਕ ਸਿਰਫ਼ ਸ਼ਨੀਵਾਰ-ਐਤਵਾਰ ਨੂੰ ਕਸਰਤ ਕਰਦੇ ਸਨ, ਉਨ੍ਹਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ 27 ਫ਼ੀਸਦੀ ਘੱਟ ਸੀ। ਹਾਰਟ ਫੇਲ ਹੋਣ ਦਾ ਖ਼ਤਰਾ 38 ਫ਼ੀਸਦੀ ਘੱਟ ਸੀ। ਏਟ੍ਰੀਅਲ ਫ੍ਰਿਬ੍ਰਿਲੇਸ਼ਨ ਦਾ ਖਤਰਾ 22% ਘੱਟ ਸੀ, ਅਤੇ ਸਟ੍ਰੋਕ ਦਾ ਖਤਰਾ 21% ਘੱਟ ਸੀ।
6/6

ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਜਿਹੜੇ ਪੂਰੇ ਹਫ਼ਤੇ ਕਸਰਤ ਕਰਦੇ ਸਨ ਅਤੇਵੀਕਐਂਡ 'ਤੇ ਕਸਰਤ ਕਰਦੇ ਸਨ, ਦੋਹਾਂ ਨੂੰ ਖਤਰਾ ਬਰਾਬਰ ਸੀ। ਖੋਜ ਇਹ ਨਹੀਂ ਕਹਿੰਦੀ ਹੈ ਕਿ ਸ਼ਨੀਵਾਰ-ਐਤਵਾਰ ਨੂੰ ਕਸਰਤ ਕਰਨ ਨਾਲ ਰੋਜ਼ਾਨਾ ਕਸਰਤ ਕਰਨ ਦੇ ਬਰਾਬਰ ਫਾਇਦਾ ਹੋਵੇਗਾ। ਪਰ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਵੀਕੈਂਡ 'ਤੇ ਵੀ ਕਸਰਤ ਕਰ ਸਕਦੇ ਹੋ। ਇਹ ਤੁਹਾਨੂੰ ਫਿੱਟ ਅਤੇ ਐਕਟਿਵ ਰੱਖਣ ਵਿੱਚ ਖਾਸ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਸੀਂ ਬਹੁਤ ਵਿਅਸਤ ਹੋ ਤਾਂ ਹਰ ਰੋਜ਼ ਆਪਣੀ ਕਸਰਤ ਦੇ ਮਿੰਟ ਵਧਾਓ।
Published at : 20 Sep 2023 03:30 PM (IST)
ਹੋਰ ਵੇਖੋ
Advertisement
Advertisement





















