ਪੜਚੋਲ ਕਰੋ
Black Coffee Health Benefits: ਤੁਹਾਨੂੰ ਸ਼ਾਇਦ ਹੀ ਪਤਾ ਹੋਣਗੇ ਰੋਜ਼ਾਨਾ ਬਲੈਕ ਕੌਫੀ ਪੀਣ ਦੇ ਇਹ ਫਾਇਦੇ
ਸਾਡੇ ਵਿੱਚੋਂ ਕਈਆਂ ਦੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫ਼ੀ ਨਾਲ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਬਲੈਕ ਕੌਫੀ ਪੀਣੀ ਪਸੰਦ ਕਰਦੇ ਹਨ। ਇਸ ‘ਚ ਕੈਫੀਨ ਤੋਂ ਇਲਾਵਾ ਕਈ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਕਈ ਬੀਮਾਰੀਆਂ ਨੂੰ ਦੂਰ ਰੱਖਦੇ ਨੇ
Black Coffee
1/8

ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੁੰਦਾ ਹੈ। ਸਭ ਤੋਂ ਪਹਿਲਾਂ, ਤੁਸੀਂ ਪਾਣੀ ਨੂੰ ਉਬਾਲੋ ਤੇ ਇਸ ਵਿਚ ਇਕ ਚਮਚ ਬਲੈਕ ਕੌਫੀ ਮਿਲਾਓ। ਹੁਣ ਇਸ ਨੂੰ ਕੱਪ ‘ਚ ਪਾ ਕੇ ਪੀਓ। ਬਲੈਕ ਕੌਫੀ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ। ਤੁਸੀਂ ਇਸ ਨੂੰ ਨਾਸ਼ਤਾ ਕਰਨ ਤੋਂ ਬਾਅਦ ਪੀ ਸਕਦੇ ਹੋ।
2/8

ਬਲੈਕ ਕੌਫੀ ਵਿੱਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ, ਵਿਟਾਮਿਨ ਬੀ3, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਬੀ5, ਵਿਟਾਮਿਨ ਬੀ2 ਹੁੰਦਾ ਹੈ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।
Published at : 14 Dec 2023 09:47 AM (IST)
ਹੋਰ ਵੇਖੋ





















