ਪੜਚੋਲ ਕਰੋ
ਲੂ ਹੀ ਨਹੀਂ ਇਨ੍ਹਾਂ ਬਿਮਾਰੀਆਂ ਤੋਂ ਬਚਾਉਂਦਾ ਪਿਆਜ਼, ਬਸ ਇਦਾਂ ਕਰੋ ਵਰਤੋਂ
ਗਰਮੀਆਂ ਵਿੱਚ ਕੱਚੇ ਪਿਆਜ਼ ਦਾ ਸੇਵਨ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਆਓ ਜਾਣਦੇ ਹਾਂ ਇਸਦੇ ਕੀ ਫਾਇਦੇ ਹਨ?
onion
1/6

ਸ਼ੂਗਰ ਨੂੰ ਕੰਟਰੋਲ ਕਰਦਾ- ਪਿਆਜ਼ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ ਅਤੇ ਇਨਸੁਲਿਨ ਸੈਂਸੀਟੀਵਿਟੀ ਨੂੰ ਵਧਾਉਂਦੇ ਹਨ।
2/6

ਦਿਲ ਦੀਆਂ ਬਿਮਾਰੀਆਂ ਤੋਂ ਬਚਾਓ - ਪਿਆਜ਼ ਵਿੱਚ ਮੌਜੂਦ ਕਵੇਰਸੇਟਿਨ ਨਾਮਕ ਐਂਟੀਆਕਸੀਡੈਂਟ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
3/6

ਐਲਰਜੀ ਤੋਂ ਬਚਾਉਂਦਾ ਹੈ - ਪਿਆਜ਼ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਅਤੇ ਮੌਸਮੀ ਐਲਰਜੀ ਤੋਂ ਬਚਾ ਸਕਦੇ ਹਨ।
4/6

ਗਰਮੀ ਅਤੇ ਧੁੱਪ ਤੋਂ ਬਚਾਅ - ਪਿਆਜ਼ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਅੰਦਰੋਂ ਠੰਢਕ ਪ੍ਰਦਾਨ ਕਰਦਾ ਹੈ। ਇਹ ਹੀਟ ਸਟ੍ਰੋਕ ਨੂੰ ਰੋਕਣ ਲਈ ਇੱਕ ਵਧੀਆ ਘਰੇਲੂ ਉਪਾਅ ਹੈ।
5/6

ਪਾਚਨ ਕਿਰਿਆ ਨੂੰ ਸੁਧਾਰਦਾ- ਪਿਆਜ਼ ਵਿੱਚ ਫਾਈਬਰ ਅਤੇ ਪ੍ਰੀਬਾਇਓਟਿਕ ਤੱਤ ਹੁੰਦੇ ਹਨ, ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ।
6/6

ਇਦਾਂ ਖਾਓ ਪਿਆਜ਼? - ਸਵੇਰੇ ਜਾਂ ਦੁਪਹਿਰ ਨੂੰ ਸਲਾਦ ਦੇ ਰੂਪ ਵਿੱਚ ਕੱਚਾ ਪਿਆਜ਼ ਖਾਓ। ਇਸ ਤੋਂ ਇਲਾਵਾ, ਪਿਆਜ਼ ਕੱਟ ਕੇ ਕੰਨਾਂ ਦੇ ਪਿੱਛੇ ਜਾਂ ਪੈਰਾਂ ਦੇ ਤਲਿਆਂ 'ਤੇ ਲਗਾਉਣ ਨਾਲ ਵੀ ਹੀਟ ਸਟ੍ਰੋਕ ਤੋਂ ਬਚਾਅ ਹੁੰਦਾ ਹੈ।
Published at : 17 Apr 2025 06:01 PM (IST)
ਹੋਰ ਵੇਖੋ
Advertisement
Advertisement



















