ਪੜਚੋਲ ਕਰੋ
Pineapple: ਇਸ ਖੱਟੇ-ਮਿੱਠੇ ਫ਼ਲ ਦੇ ਹਨ ਕਈ ਸਿਹਤਕ ਲਾਭ, ਜਾਣ ਕੇ ਰਹਿ ਜਾਓਗੇ ਹੈਰਾਨ
Pineapple- ਅਨਾਨਾਸ ਨੂੰ ਕਈ ਸਿਹਤ ਲਾਭਾਂ ਲਈ ਵੀ ਜਾਣਿਆ ਜਾਂਦਾ ਹੈ, ਬਿਹਤਰ ਪਾਚਨ, ਬਿਹਤਰ ਪ੍ਰਤੀਰੋਧੀ ਸ਼ਕਤੀ ਸ਼ਾਮਲ ਹਨ। ਜੇਕਰ ਤੁਸੀਂ ਸਿਰਫ਼ ਸਵਾਦ ਲਈ ਅਨਾਨਾਸ ਖਾਣਾ ਪਸੰਦ ਕਰਦੇ ਹੋ। ਆਓ ਜਾਣੀਏ ਇਸਦੇ ਕੀ-ਕੀ ਫਾਇਦੇ ਹਨ।
Pineapple
1/7

ਅਨਾਨਾਸ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ, ਐਂਟੀਆਕਸੀਡੈਂਟਸ ਅਤੇ ਐਨਜ਼ਾਈਮ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ਼, ਫੋਲੇਟ, ਫਾਸਫੋਰਸ, ਜ਼ਿੰਕ, ਵਿਟਾਮਿਨ ਏ ਅਤੇ ਵਿਟਾਮਿਨ ਕੇ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਤੁਹਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਹੁੰਦਾ ਹੈ।
2/7

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਅਨਾਨਾਸ ਬਹੁਤ ਵਧੀਆ ਫਲ ਹੈ। ਇਹ ਭਾਰ ਘਟਾਉਣ ਲਈ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਜ਼ਿਆਦਾ ਫਾਈਬਰ ਅਤੇ ਘੱਟ ਕੈਲੋਰੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਇਹ ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
Published at : 17 Feb 2024 09:19 AM (IST)
ਹੋਰ ਵੇਖੋ





















