ਪੜਚੋਲ ਕਰੋ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
ਕੇਲਾ ਇਕ ਅਜਿਹਾ ਫਲ ਹੈ, ਜੋ 12 ਮਹੀਨੇ ਮਿਲਦਾ ਹੈ। ਭਾਰਤ 'ਚ ਕੇਲੇ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਕੇਲੇ ਨੂੰ ਸੁੱਚਾ ਫਲ ਮੰਨਿਆ ਜਾਂਦਾ ਹੈ, ਇਸ ਲਈ ਇਸਦੀ ਵਰਤੋਂ ਪ੍ਰਸ਼ਾਦ ਦੇ ਵਜੋਂ ਵੀ ਹੁੰਦੀ ਹੈ।

( Image Source : AI )
1/6

ਅਸੀਂ ਅਕਸਰ ਹੀ ਕਿਸੇ ਵੀ ਸਮੇਂ ਕੇਲੇ ਦਾ ਸੇਵਨ ਕਰ ਲੈਂਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕੇਲੇ ਖਾਣ ਦਾ ਸਹੀ ਸਮਾਂ ਕੀ ਹੈ। ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ।
2/6

ਜੇਕਰ ਤੁਸੀਂ ਗਲਤ ਸਮੇਂ ਉੱਤੇ ਕਿਸੇ ਵੀ ਫਲ ਦਾ ਸੇਵਨ ਕਰਦੇ ਹੋ ਤਾਂ ਫਾਇਦੇ ਦੀ ਥਾਂ ਸਿਹਤ ਨੂੰ ਨੁਕਸਾਨ ਹੋਏਗਾ। ਇਸ ਲਈ ਫਲਾਂ ਦਾ ਭਰਪੂਰ ਫਾਇਦਾ ਲੈਣ ਲਈ ਇਨ੍ਹਾਂ ਦਾ ਸਹੀ ਸਮੇਂ ਸੇਵਨ ਕਰਨਾ ਲਾਜ਼ਮੀ ਹੈ। ਕੇਲਾ ਇਕ ਅਜਿਹਾ ਫਲ ਹੈ, ਜਿਸਨੂੰ ਅਸੀਂ ਕਦੋਂ ਵੀ ਕਿਤੇ ਵੀ ਖਾ ਲੈਂਦੇ ਹਾਂ। ਪਰ ਸਾਨੂੰ ਕੇਲੇ ਖਾਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
3/6

ਕੇਲੇ ਵਿਚ ਪੋਟਾਸ਼ੀਅਮ, ਸੋਡੀਅਮ, ਵਿਟਾਮਿਨ ਕੇ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਅਹਿਮ ਹੁੰਦੇ ਹਨ।
4/6

ਮਾਹਿਰਾਂ ਦੇ ਅਨੁਸਾਰ ਖਾਲੀ ਪੇਟ, ਰਾਤ ਸਮੇਂ ਜਾਂ ਸ਼ਾਮ ਨੂੰ ਕੇਲੇ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈੋ। ਇਸ ਗਲਤ ਸਮੇਂ ਉੱਤੇ ਕੇਲਾ ਖਾਣ ਨਾਲ ਤੁਹਾਨੂੰ ਬਲਗਮ, ਖੰਘ ਅਤੇ ਪਾਚਨ ਕਿਰਿਆ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
5/6

ਖਾਲੀ ਪੇਟ ਕੇਲਾ ਖਾਣ ਨਾਲ ਐਸਿਡ ਰਿਫਲਕਸ ਹੋ ਸਕਦਾ ਹੈ। ਦਮਾ, ਖੰਘ ਅਤੇ ਪਾਚਨ ਕਿਰਿਆ ਤੋਂ ਪੀੜਤ ਲੋਕਾਂ ਨੂੰ ਕੇਲਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
6/6

ਕੇਲਾ ਖਾਣ ਦੇ ਸਹੀ ਸਮੇਂ ਦੀ ਗੱਲ ਕਰੀਏ ਤਾਂ ਸਵੇਰ ਦੇ ਨਾਸ਼ਤੇ ਦੌਰਾਨ ਕੇਲਾ ਖਾਣ ਸਭ ਤੋਂ ਵੱਧ ਚੰਗਾ ਹੁੰਦਾ ਹੈ। ਮਾਹਿਰਾਂ ਦੇ ਅਨੁਸਾਰ ਕੇਲੇ ਨੂੰ ਦੁੱਧ ਵਿਚ ਮਿਕਸ ਕਰਕੇ ਨਹੀਂ ਖਾਣਾ ਚਾਹੀਦਾ। ਡੇਅਰੀ ਉਤਪਾਦ ਨਾਲ ਕੇਲੇ ਦਾ ਸੇਵਨ ਪੇਟ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
Published at : 30 Jan 2025 09:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
