ਪੜਚੋਲ ਕਰੋ
ਸਰਦੀਆਂ 'ਚ ਇਮਿਊਨਟੀ ਵਧਾਉਣ ਲਈ ਜ਼ਰੂਰ ਖਾਓ ਗੋਂਦ ਦੇ ਲੱਡੂ
ਸਰਦੀਆਂ ਦੇ ਮੌਸਮ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਲਦ ਬਿਮਾਰ ਹੋ ਜਾਂਦਾ ਹੈ। ਸਰਦੀ ਜ਼ੁਕਾਮ ਹੋਣਾ ਤਾਂ ਬੇਹੱਦ ਹੀ ਆਮ ਗੱਲ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਸਭ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ।
Gond Ke Laddu
1/7

ਤੁਸੀਂ ਗੋਂਦ ਦੇ ਲੱਡੂ ਖਾ ਕੇ ਅਸਾਨੀ ਨਾਲ ਬਚਾ ਕਰ ਸਕਦੇ ਹੋ। ਗੋਂਦ ਦੇ ਲੱਡੂ ਨਾਂ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਗੋਂਦ ਦੇ ਲੱਡੂ ਖਾਣ ਦੇ ਫਾਇਦੇ।
2/7

ਸਰਦੀਆਂ 'ਚ ਅਜਿਹੇ ਕਈ ਖਾਣੇ ਖਾਧੇ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਗਰਮ ਰੱਖਣ 'ਚ ਮੱਦਦਗਾਰ ਹੁੰਦੇ ਹਨ। ਪੰਜੀਰੀ, ਪਿੰਨੀਆਂ, ਖੋਆ ਆਦਿ ਅਜਿਹੀਆਂ ਕਈ ਚੀਜ਼ਾਂ ਹਨ ਜੋ ਇਹਨੀਂ ਦਿਨੀਂ ਘਰਾਂ 'ਚ ਬਣਾਕੇ ਰੱਖ ਲਈਆਂ ਜਾਂਦੀਆਂ ਹਨ। ਇਹ ਸਾਡੇ ਸਰੀਰ ਨੂੰ ਪੌਸ਼ਕ ਤੱਤ ਦਿੰਦੀਆਂ ਹਨ, ਜਿਸ ਨਾਲ ਸਰੀਰ ਤਾਕਤਵਰ ਹੁੰਦਾ ਹੈ।
3/7

ਗੋਂਦ ਦੇ ਲੱਡੂ ਖਾਣ ਨਾਲ ਕਮਰ ਦਰਦ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਰਦੀਆਂ ਦੇ ਮੌਸਮ ਵਿੱਚ ਦੋ ਤੋਂ ਢਾਈ ਮਹੀਨਿਆਂ ਤੱਕ ਏਅਰ ਟਾਈਟ ਬਾੱਕਸ ‘ਚ ਸਟੋਰ ਕਰਕੇ ਵੀ ਰੱਖ ਸਕਦੇ ਹੋ।
4/7

ਸਰਦੀਆਂ 'ਚ ਸਾਡੀ ਪਾਚਣ ਪ੍ਰਣਾਲੀ ਵਧੇਰੇ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਇਹ ਚੀਜ਼ਾਂ ਆਸਾਨੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਅਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਗੋਂਦ ਦੇ ਲੱਡੂ ਖਾਣ 'ਚ ਸੁਆਦਲੇ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ । ਇਹਸਾਡੇ ਸਰੀਰ ਨੂੰ ਠੰਡ ਨਾਲ ਲੜ੍ਹਨ ਦੇ ਯੋਗ ਬਣਾਉਂਦੇ ਹਨ।
5/7

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਲਸੀ ਅਤੇ ਗੂੰਦ ਦੇ ਲੱਡੂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਅਲਸੀ ਦੇ ਬੀਜ ਅਤੇ ਗੂੰਦ ਵਿਚ ਮੌਜੂਦ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਭੁੱਖ ਘੱਟ ਕਰਦਾ ਹੈ, ਭਾਰ ਘਟਾਉਣ ਵਿਚ ਮਦਦ ਵੀ ਕਰਦਾ ਹੈ।
6/7

ਦਿਲ ਨੂੰ ਸਿਹਤਮੰਦ ਰੱਖਣ ਲਈ ਅਲਸੀ ਅਤੇ ਗੂੰਦ ਦੇ ਲੱਡੂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਅਲਸੀ ਦੇ ਬੀਜ ਵਿਚ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਐਲਡੀਐਲ ਕੋਲੇਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾ ਕੇ ਦਿਲ ਦੇ ਰੋਗਾਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਅਲਸੀ ਅਤੇ ਗੂੰਦ ਦੇ ਬਣੇ ਲੱਡੂ ਵੀ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
7/7

ਅਲਸੀ ਅਤੇ ਗੂੰਦ ਦੇ ਲੱਡੂ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੱਡੀਆਂ ਦੇ ਦਰਦ ਤੋਂ ਰਾਹਤ ਵੀ ਮਿਲਦੀ ਹੈ, ਇਸ ਲਈ ਬੁਢਾਪੇ ਵਿਚ ਅਲਸੀ ਅਤੇ ਗੂੰਦ ਦੇ ਲੱਡੂ ਨੂੰ ਖੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
Published at : 12 Dec 2023 05:49 PM (IST)
Tags :
Gond Ke Ladduਹੋਰ ਵੇਖੋ
Advertisement
Advertisement





















