ਪੜਚੋਲ ਕਰੋ
Health: ਲਗਾਤਾਰ ਹੋ ਰਹੇ ਸਰਦੀ-ਬੁਖਾਰ ਤੋਂ ਹੋ ਪਰੇਸ਼ਾਨ, ਤਾਂ ਹੋ ਸਕਦੀ ਆਹ ਜਾਨਲੇਵਾ ਬਿਮਾਰੀ, ਇਦਾਂ ਕਰੋ ਲੱਛਣਾਂ ਦੀ ਪਛਾਣ
ਡਿਪਥੀਰੀਆ ਇੱਕ ਗੰਭੀਰ ਗਲੇ ਦੀ ਇਨਫੈਕਸ਼ਨ ਹੈ ਜਿਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ ਅਤੇ ਬਚਣ ਦਾ ਤਰੀਕਾ।
diphtheria
1/5

ਉੜੀਸਾ ਵਿੱਚ ਡਿਪਥੀਰੀਆ ਇਨਫੈਕਸ਼ਨ ਨੇ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਇਸ ਨਾਲ ਲੋਕਾਂ ਦੀ ਚਿੰਤਾ ਵੱਧ ਗਈ ਹੈ। ਪਿਛਲੇ ਕੁਝ ਹਫਤਿਆਂ 'ਚ ਪੂਰੇ ਸੂਬੇ 'ਚ ਇਸ ਬਿਮਾਰੀ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਇਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਲਾਗ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਟੀਕਾਕਰਨ ਮੁਹਿੰਮ ਚਲਾਈ ਹੈ। ਡਿਪਥੀਰੀਆ ਨਾਲ ਜੁੜੀਆਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਜੇਕਰ ਤੁਸੀਂ ਉੜੀਸਾ ਜਾਣ ਦੀ ਯੋਜਨਾ ਬਣਾ ਰਹੇ ਹੋ।
2/5

ਡਿਪਥੀਰੀਆ ਇੱਕ ਗੰਭੀਰ ਅਤੇ ਖ਼ਤਰਨਾਕ ਬਿਮਾਰੀ ਹੈ ਜੋ ਕੋਰੀਨੇਬੈਕਟੀਰੀਅਮ ਡਿਪਥੀਰੀਆ ਨਾਮਕ ਬੈਕਟੀਰੀਆ ਕਰਕੇ ਹੁੰਦੀ ਹੈ। ਇਹ ਬੈਕਟੀਰੀਆ ਨੱਕ ਰਾਹੀਂ ਗਲੇ ਅਤੇ ਸਾਹ ਦੀ ਨਾਲੀ 'ਤੇ ਅਟੈਕ ਕਰਦਾ ਹੈ। ਇਸ ਤੋਂ ਬਾਅਦ ਇਹ ਸਰੀਰ ਵਿਚ ਜਾ ਕੇ ਇੱਕ ਜ਼ਹਿਰ ਛੱਡਦਾ ਹੈ, ਜੋ ਨਾਲ ਗਲੇ ਵਿੱਚ ਗ੍ਰੇ ਟਿਸ਼ੂ ਬਣਾਉਣ ਲੱਗ ਪੈਂਦਾ ਹੈ।
Published at : 21 Jun 2024 05:37 AM (IST)
ਹੋਰ ਵੇਖੋ





















