ਪੜਚੋਲ ਕਰੋ
ਭੁੱਲ ਕੇ ਵੀ ਨਾ ਖਾ ਲਿਓ ਆਹ ਦਵਾਈਆਂ, ਠੀਕ ਹੋਣ ਦੀ ਥਾਂ ਹੋ ਜਾਓਗੇ ਬਿਮਾਰ, ਫੇਲ੍ਹ ਹੋ ਗਏ ਇਨ੍ਹਾਂ ਦੇ ਸੈਂਪਲ
CDSCO ਨੇ ਆਪਣੀ ਹਾਲੀਆ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦੱਸਿਆ ਗਿਆ ਕਿ ਦੇਸ਼ ਭਰ ਦੀਆਂ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਦੀਆਂ 196 ਦਵਾਈਆਂ ਦੇ ਨਮੂਨੇ ਕੁਆਲਿਟੀ ਟੈਸਟ ਵਿੱਚ ਫੇਲ੍ਹ ਪਾਏ ਗਏ ਹਨ।
CDSCO
1/5

ਦੱਸ ਦਈਏ ਕਿ ਇਨ੍ਹਾਂ ਵਿੱਚੋਂ 60 ਨਮੂਨੇ ਸੈਂਟਰਲ ਲੈਬ ਵਿੱਚ ਕੁਆਲਿਟੀ ਟੈਸਚ ਵਿੱਚ ਫੇਲ੍ਹ ਹੋ ਗਏ ਅਤੇ 136 ਨਮੂਨੇ ਸਟੇਟ ਲੈਬ ਵਿੱਚ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ। ਇਸ ਦੇ ਨਾਲ ਹੀ, ਬਿਹਾਰ ਤੋਂ ਲਿਆ ਗਿਆ ਇੱਕ ਨਮੂਨਾ ਨਕਲੀ ਪਾਇਆ ਗਿਆ। ਜ਼ਿਕਰਯੋਗ ਹੈ ਕਿ ਹਰ ਮਹੀਨੇ CDSCO ਦੇਸ਼ ਭਰ ਤੋਂ ਵੱਖ-ਵੱਖ ਦਵਾਈਆਂ ਦੇ ਨਮੂਨੇ ਇਕੱਠੇ ਕਰਦਾ ਹੈ ਅਤੇ ਉਨ੍ਹਾਂ ਦਾ ਕੁਆਲਿਟੀ ਟੈਸਟ ਕਰਦਾ ਹੈ। ਅਪ੍ਰੈਲ 2025 ਦੌਰਾਨ ਕੀਤੀ ਗਈ ਜਾਂਚ ਵਿੱਚ, ਲਗਭਗ 3000 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 196 ਨਮੂਨੇ ਸਟੈਂਡਰਡ ਕੁਆਲਿਟੀ (NSQ) ਦੇ ਨਹੀਂ ਸਨ ਯਾਨੀ ਕਿ ਤੈਅ ਕੀਤੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ ਸਨ।
2/5

NSQ ਦਾ ਮਤਲਬ ਹੈ ਕਿ ਇਹ ਦਵਾਈਆਂ ਪੂਰੀ ਤਰ੍ਹਾਂ ਖਰਾਬ ਨਹੀਂ ਹਨ, ਪਰ ਇਨ੍ਹਾਂ ਵਿੱਚ ਕੁਝ ਜ਼ਰੂਰੀ ਮਿਆਰਾਂ ਦੀ ਘਾਟ ਪਾਈ ਗਈ ਹੈ। ਇਸ ਦੇ ਨਾਲ ਹੀ, ਬਿਹਾਰ ਵਿੱਚ ਇੱਕ ਨਮੂਨਾ ਨਕਲੀ ਪਾਇਆ ਗਿਆ ਹੈ। CDSCO ਨੇ ਦਵਾਈਆਂ ਦੇ ਇਨ੍ਹਾਂ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਸਬੰਧਤ ਕੰਪਨੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
3/5

ਫੇਲ੍ਹ ਹੋਏ ਨਮੂਨਿਆਂ ਵਿੱਚੋਂ, ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਕਿ ਰੋਜ਼ਾਨਾ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਵਿਆਪਕ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਬੁਖਾਰ, ਦਰਦ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਬੈਕਟੀਰੀਆ ਦੀ ਲਾਗ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਇਹ ਦਵਾਈਆਂ ਹਨ ਪੈਰਾਸੀਟਾਮੋਲ 500 ਮਿਲੀਗ੍ਰਾਮ, ਗਿਲਮੇਪੀਰਾਈਡ, ਟੈਲਮੀਸਰਟਨ, ਮੈਟ੍ਰੋਨੀਡਾਜ਼ੋਲ, ਸ਼ੈਲਕਲ 500, ਪੈਨ ਡੀ, ਸੇਪੋਡੇਮ XP 50 ਡਰਾਈ ਸਸਪੈਂਸ਼ਨ ਹੈ।
4/5

ਇਹ ਦਵਾਈਆਂ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ, ਅਲਕੇਮ ਹੈਲਥ ਸਾਇੰਸ, ਹੇਟੇਰੋ ਡਰੱਗਜ਼ ਅਤੇ ਕਰਨਾਟਕ ਐਂਟੀਬਾਇਓਟਿਕਸ ਵਰਗੀਆਂ ਮਸ਼ਹੂਰ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਜਾਂਚ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਦਵਾਈ ਕੰਪਨੀਆਂ 'ਤੇ ਵੀ ਸਵਾਲ ਖੜ੍ਹੇ ਹੋਏ ਹਨ। ਇਸ ਸੂਚੀ ਵਿੱਚ ਹਿਮਾਚਲ ਵਿੱਚ ਬਣੀਆਂ 57 ਦਵਾਈਆਂ ਸ਼ਾਮਲ ਹਨ।
5/5

ਤੁਹਾਨੂੰ ਦੱਸ ਦਈਏ ਕਿ ਘਟੀਆ ਗੁਣਵੱਤਾ ਵਾਲੀਆਂ ਅਤੇ ਨਕਲੀ ਦਵਾਈਆਂ ਮਰੀਜ਼ਾਂ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਅਜਿਹੀਆਂ ਦਵਾਈਆਂ ਨਾ ਸਿਰਫ਼ ਬਿਮਾਰੀ ਨੂੰ ਠੀਕ ਕਰਨ ਵਿੱਚ ਅਸਫਲ ਹੋ ਸਕਦੀਆਂ ਹਨ ਬਲਕਿ ਮਾੜੇ ਪ੍ਰਭਾਵ ਜਾਂ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀਆਂ ਹਨ। ਜ਼ਿਕਰਯੋਗ ਹੈ ਕਿ 2014 ਵਿੱਚ, ਬਿਹਾਰ ਵਿੱਚ ਇੱਕ ਮਰੀਜ਼ ਦੀ ਘਟੀਆ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕਈ ਕੰਪਨੀਆਂ ਦੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
Published at : 22 May 2025 07:17 PM (IST)
ਹੋਰ ਵੇਖੋ





















