ਪੜਚੋਲ ਕਰੋ
ਕੀ ਬਦਾਮ ਖਾਣ ਨਾਲ ਸਚਮੁੱਚ ਤੇਜ਼ ਹੁੰਦਾ ਹੈ ਦਿਮਾਗ? ਮਾਹਿਰਾਂ ਨੇ ਦਸਿਆ ਇਸ ਦੇ ਪਿੱਛੇ ਦਾ ਰਾਜ਼
ਡਰਾਈ ਫਰੂਟ ਖਾਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਪਰ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਸੱਚੀਂ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।

ਬਚਪਨ 'ਚ ਜ਼ਿਆਦਾਤਰ ਲੋਕਾਂ ਨੇ ਘਰ 'ਚ ਸੁਣਿਆ ਹੋਵੇਗਾ ਕਿ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਸਰਦੀਆਂ ਵਿੱਚ ਬਦਾਮ ਖਾਣਾ ਹੋਰ ਵੀ ਫਾਇਦੇਮੰਦ ਹੁੰਦਾ ਹੈ। ਪਰ ਕੀ ਇਹ ਸੱਚਮੁੱਚ ਹੁੰਦਾ ਹੈ?
1/5

ਮਾਹਿਰਾਂ ਮੁਤਾਬਕ ਇਹ ਸੱਚ ਹੈ ਕਿ ਬਦਾਮ ਦਿਮਾਗ ਨੂੰ ਤੇਜ਼ ਕਰਦਾ ਹੈ। ਕਿਉਂਕਿ ਬਦਾਮ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਬ੍ਰੇਨ ਸੈਲਸ ਦਾ ਵਿਕਾਸ ਕਰਦੇ ਹਨ ਅਤੇ ਤੁਹਾਨੂੰ ਜਾਗਰੂਕ ਬਣਾਉਂਦੇ ਹਨ। ਇਸ ਨਾਲ ਖਾਸ ਤੌਰ 'ਤੇ ਮੈਮਰੀ ਲੋਸ ਦੀ ਸਮੱਸਿਆ ਨਹੀਂ ਹੁੰਦੀ।
2/5

ਇਸ ਤੋਂ ਇਲਾਵਾ ਬਦਾਮ 'ਚ ਰੋਬੋਫਲੇਵਿਨ ਅਤੇ ਐਲ-ਕਾਰਨੀਟਾਈਨ ਵਰਗੇ ਤੱਤ ਹੁੰਦੇ ਹਨ, ਜੋ ਖਾਸ ਤੌਰ 'ਤੇ ਬ੍ਰੇਨ ਸੈਲਸ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਹਨ। ਜਿਸ ਕਾਰਨ ਦਿਮਾਗ ਹਮੇਸ਼ਾ ਫੁਰਤੀਲਾ ਰਹਿੰਦਾ ਹੈ।
3/5

ਇੰਨਾ ਹੀ ਨਹੀਂ ਬਦਾਮ 'ਚ ਪ੍ਰੋਟੀਨ ਹੁੰਦਾ ਹੈ, ਜੋ ਬ੍ਰੇਨ ਫੰਕਸ਼ਨ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਬਦਾਮ ਖਾਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਤੇਜ਼ ਹੁੰਦੀਆਂ ਹਨ ਅਤੇ ਯਾਦ ਸ਼ਕਤੀ ਵੀ ਵਧਦੀ ਹੈ।
4/5

ਮਾਹਿਰਾਂ ਅਨੁਸਾਰ ਬਦਾਮ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਖਾਸ ਕਰਕੇ ਰਾਤ ਨੂੰ ਇਨ੍ਹਾਂ ਨੂੰ ਭਿਉਂ ਕੇ ਰੱਖਣਾ। ਇਸ ਤਰ੍ਹਾਂ ਖਾਣ ਨਾਲ ਤੁਹਾਨੂੰ ਜ਼ਿਆਦਾ ਪੋਸ਼ਕ ਤੱਤ ਮਿਲਦੇ ਹਨ।
5/5

ਇਸ ਤੋਂ ਇਲਾਵਾ ਬਦਾਮ ਮਨੁੱਖੀ ਸਰੀਰ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।
Published at : 24 Aug 2024 11:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
