ਪੜਚੋਲ ਕਰੋ
Chia Seeds Side Effects: ਕਿਤੇ ਤੁਸੀਂ ਵੀ ਤਾਂ ਨਹੀਂ ਵਜ਼ਨ ਘਟਾਉਣ ਲਈ ਵਰਤ ਰਹੇ ਇਹ ਘਰੇਲੂ ਨੁਸਖਾ, ਜਾਣ ਲਓ ਇਸ ਦੇ ਵੱਡੇ ਨੁਕਸਾਨ
Chia Seeds Side Effects: ਚੀਆ ਸੀਡਜ਼ ਦੀ ਵਰਤੋਂ ਲੋਕ ਭਾਰ ਘਟਾਉਣ ਲਈ ਜ਼ਿਆਦਾ ਕਰਦੇ ਹਨ। ਚੀਆ ਦੇ ਬੀਜ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਨਾ ਸਿਰਫ ਤੁਹਾਡਾ ਭਾਰ ਘੱਟ ਹੁੰਦਾ ਹੈ, ਸਗੋਂ ਤੁਹਾਡੀ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ।

Chia Seeds
1/7

ਚੀਆ ਸੀਡਜ਼ ਦਾ ਜ਼ਿਆਦਾ ਸੇਵਨ ਭਾਰ ਘਟਾਉਣ ਵਿਚ ਕਾਰਗਰ ਹੈ ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਤਾਂ ਤੁਹਾਨੂੰ ਇਸ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।
2/7

ਜੇਕਰ ਤੁਸੀਂ ਚੀਆ ਸੀਡਜ਼ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਚੀਆ ਸੀਡਜ਼ ਦਾ ਬਹੁਤ ਜ਼ਿਆਦਾ ਸੇਵਨ ਤੁਹਾਡੀ ਪਾਚਨ ਪ੍ਰਣਾਲੀ ਨੂੰ ਵਿਗਾੜ ਸਕਦਾ ਹੈ।
3/7

ਅਸਲ 'ਚ ਇਸ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਅਜਿਹੀ ਸਥਿਤੀ 'ਚ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ ਇਸ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ, ਜਿਸ ਕਾਰਨ ਤੁਹਾਨੂੰ ਦਸਤ, ਸੋਜ਼ਿਸ਼ ਤੇ ਪੇਟ 'ਚ ਕੜਵੱਲ ਹੋ ਸਕਦੇ ਹਨ।
4/7

ਚੀਆ ਸੀਡਜ਼ ਵਿਚ ਮੌਜੂਦ ਓਮੇਗਾ 3 ਫੈਟੀ ਐਸਿਡ ਵਿਚ ਖੂਨ ਨੂੰ ਪਤਲਾ ਕਰਨ ਦੇ ਗੁਣ ਹੁੰਦੇ ਹਨ। ਇਹੀ ਕਾਰਨ ਹੈ ਕਿ ਚੀਆ ਸੀਡਜ਼ ਨੂੰ ਬਲੱਡ ਥਿਨਰ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।
5/7

ਅਜਿਹੇ 'ਚ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਜ਼ਿਆਦਾ ਮਾਤਰਾ 'ਚ ਚੀਆ ਸੀਡਜ਼ ਦਾ ਨਿਯਮਤ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਬੀਪੀ ਦੀ ਦਵਾਈ ਲੈ ਰਹੇ ਹੋ ਤਾਂ ਚੀਆ ਸੀਡਜ਼ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
6/7

ਫਾਈਬਰ ਨਾਲ ਭਰਪੂਰ ਚੀਆ ਸੀਡਜ਼ ਅੰਤੜੀ ਦੀ ਸ਼ੂਗਰ ਨੂੰ ਜਜ਼ਬ ਕਰਨ ਦੀ ਸਮਰੱਥਾ ਨੂੰ ਰੋਕ ਸਕਦੇ ਹਨ। ਇਸ ਕਾਰਨ ਸਰੀਰ ਵਿਚ ਬਲੱਡ ਸ਼ੂਗਰ ਦਾ ਪੱਧਰ ਘੱਟ ਸਕਦਾ ਹੈ।
7/7

ਚੀਆ ਸੀ਼ਡਜ਼ ਉਨ੍ਹਾਂ ਲੋਕਾਂ ਲਈ ਨੁਕਸਾਨਦੇਹ ਹੋ ਸਕਦੇ ਹਨ ਜੋ ਪਹਿਲਾਂ ਹੀ ਦਵਾਈਆਂ ਅਤੇ ਇਨਸੁਲਿਨ ਲੈ ਰਹੇ ਹਨ।
Published at : 24 Jun 2024 07:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
