ਪੜਚੋਲ ਕਰੋ
(Source: ECI/ABP News)
Coffee: ਜਾਣੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ
ਲੋਕ ਕੌਫੀ ਦੀ ਵਰਤੋਂ ਆਮ ਤੌਰ 'ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਮਹੱਤਵਪੂਰਨ ਹੈ।

coffee
1/8

ਕੌਫੀ ਕੰਮ ਕਰਨ ਦੀ ਸਮਰੱਥਾ ਵਧਾਉਣ 'ਚ ਮਦਦਗਾਰ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਕਾਫੀ ਵਿੱਚ ਉਤੇਜਨਾ ਨੂੰ ਵਧਾਉਣ ਵਾਲਾ ਤੱਤ ਕੈਫੀਨ ਪਾਈ ਜਾਂਦੀ ਹੈ।
2/8

ਭਾਰ ਘਟਾਉਣ ਦੇ ਘਰੇਲੂ ਉਪਚਾਰ ਦੇ ਤੌਰ 'ਤੇਕੌਫੀ ਨੂੰ ਸਹੀ ਸਮਝਿਆ ਜਾਂਦਾ ਹੈ। ਦਰਅਸਲ, ਇਸ 'ਚ ਮੌਜੂਦ ਕੈਫੀਨ metabolism ਨੂੰ ਵਧਾਉਂਦਾ ਹੈ। ਨਾਲ ਹੀ, ਥਰਮੋਗੇਨੇਸਿਸ ਇਫ਼ੇਕਟ ਮੋਟਾਪੇ ਨੂੰ ਨਿਯੰਤਰਿਤ ਕਰਨ 'ਚ ਮਦਦਗਾਰ ਹੋ ਸਕਦਾ ਹੈ।
3/8

ਨਿਯਮਿਤ ਤੌਰ 'ਤੇ ਕੌਫੀ ਦਾ ਸੇਵਨ ਕਰਨਾ ਟਾਈਪ 2 ਡਾਇਬਿਟੀਜ਼ ਦੇ ਜੋਖਮ ਨੂੰ ਘਟਾ ਸਕਦਾ ਹੈ।
4/8

ਮਾਹਰ ਮੰਨਦੇ ਹਨ ਕਿ ਕੈਫੀਨ ਤਣਾਅ ਨੂੰ ਘਟਾਉਣ 'ਚ ਸਕਾਰਾਤਮਕ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਇਸ ਦੇ ਸੇਵਨ ਨਾਲ ਐਲਫਾ-ਐਮੀਲੇਜ (ਐਸਏਏ) ਨਾਂ ਦਾ ਪਾਚਕ ਵਾਧਾ ਹੋ ਸਕਦਾ ਹੈ। ਕੈਫੀਨ ਦੀਆਂ ਇਹ ਵਿਸ਼ੇਸ਼ਤਾਵਾਂ ਤਣਾਅ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।
5/8

ਕੈਫੀਨ ਨੂੰ ਜਿਆਦਾ ਮਾਤਰਾ ਵਿਚ ਲੈਣ ਨਾਲ ਨਰਵਸਨੇਸ, ਨੀਂਦ ਨਾ ਆਉਣਾ, ਉਤੇਜਿਤ ਹੋਣਾ, ਹਾਰਟਬੀਟ ਵਧਨਾ, ਜ਼ਿਆਦਾ ਯੂਰੀਨ ਆਉਣਾ ਵਰਗੀ ਪਰੇਸ਼ਾਨੀ ਹੋ ਸਕਦੀਆਂ ਹਨ।
6/8

ਫੀ ਵਿਚ ਮੂਤਰਵਰਧਕ ਗੁਣ ਹੁੰਦੇ ਹਨ ਇਸ ਵਜ੍ਹਾ ਨਾਲ ਤੁਹਾਨੂੰ ਵਾਰ ਵਾਰ ਪੇਸ਼ਾਬ ਜਾਣਾ ਪੈ ਸਕਦਾ ਹੈ। ਜ਼ਿਆਦਾ ਮਾਤਰਾ ਵਿਚ ਕੈਫੀਨ ਤੁਹਾਡੇ ਕਿਡਨੀ ਦੇ ਸਿਹਤ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਇਸ ਨੂੰ ਕਿਡਨੀ ਫੈਲਿਅਰ ਦਾ ਵੀ ਖ਼ਤਰਾ ਵੱਧ ਜਾਂਦਾ ਹੈ।
7/8

ਬਹੁਤ ਜ਼ਿਆਦਾ ਮਾਤਰਾ ਵਿਚ ਕੌਫੀ ਪੀਣਾ ਤੁਹਾਡੀ ਹੱਡੀਆਂ ਦੇ ਸਿਹਤ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਇਸ ਨਾਲ ਹੱਡੀਆਂ ਦਾ ਭੁਰਭੁਰਾ ਹੋਣ ਅਤੇ ਆਸਟਯੋਪੇਰੋਸਿਸ ਹੋਣ ਦਾ ਖ਼ਤਰਾ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਕੈਫੀਨ ਲੈਣ ਨਾਲ ਹੱਡੀਆਂ ਵੀ ਪਤਲੀ ਹੋਣ ਲੱਗਦੀਆਂ ਹਨ।
8/8

ਕੈਫੀਨ ਤੁਹਾਨੂੰ ਚੇਤੰਨ ਅਤੇ ਧਿਆਨ ਕੇਂਦਰਿਤ ਕਰਣ ਵਿਚ ਮਦਦ ਕਰਦਾ ਹੈ ਪਰ ਇਸ ਦੇ ਜਿਆਦਾ ਸੇਵਨ ਨਾਲ ਤੁਹਾਨੂੰ ਅਕਾਰਣ ਚਿੰਤਾ ਜਾਂ ਬੇਚੈਨੀ ਹੋਣ ਲੱਗਦੀ ਹੈ। ਜਦੋਂ ਤੁਸੀ ਜ਼ਿਆਦਾ ਕੌਫੀ ਪੀਣ ਦੇ ਆਦੀ ਹੋ ਜਾਂਦੇ ਹੋ ਤਾਂ ਜੇਕਰ ਤੁਹਾਨੂੰ ਇਹ ਨਹੀਂ ਮਿਲੇ ਤਾਂ ਤੁਹਾਨੂੰ ਚਿੰਤਾ ਅਤੇ ਬੇਚੈਨੀ ਹੋਣ ਲੱਗਦੀ ਹੈ।
Published at : 17 Oct 2023 06:34 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
