ਪੜਚੋਲ ਕਰੋ
(Source: ECI/ABP News)
Health News: ਨੌਜਵਾਨਾਂ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ? ਜਾਣੋ ਸਿਹਤ ਮਾਹਿਰ ਤੋਂ
heart attack increasing: ਅੱਜ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਕਿਉਂ ਘੱਟ ਉਮਰ ਦੇ ਵਿੱਚ ਹਾਰਟ ਅਟੈਕ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪਹਿਲਾ ਦਿਲ ਦਾ ਦੌਰਾ ਵੱਡੀ ਉਮਰ 'ਚ ਜਾ ਕੇ ਆਉਂਦਾ ਸੀ, ਜਦੋਂ ਦਿਲ ਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਸੀ।

( Image Source : Freepik )
1/6

ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣਾ, ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਲਈ ਹੁਣ ਸਭ ਨੂੰ ਆਪਣੀ ਸਿਹਤ ਸੰਬੰਧੀ ਜਾਗਰੂਕ ਰਹਿਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਕਿਉਂਕਿ ਦਿਲ ਦਾ ਦੌਰਾ ਕਿਸੇ ਨੂੰ ਵੀ, ਕਦੇ ਵੀ ਅਤੇ ਕਿਤੇ ਵੀ ਹੋ ਸਕਦਾ ਹੈ। ਤੁਹਾਡੇ ਦਿਲ ਦੀ ਧੜਕਣ ਰੁਕ ਸਕਦੀ ਹੈ ਅਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੁਹਾਡੀ ਵਿਗੜਦੀ ਜੀਵਨ ਸ਼ੈਲੀ ਹੈ। ਜੀਵਨਸ਼ੈਲੀ ਵਿੱਚ ਮਾਮੂਲੀ ਬਦਲਾਅ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
2/6

ਸੀਨੀਅਰ ਹਾਰਟ ਸਪੈਸ਼ਲਿਸਟ ਡਾ: ਸਾਕੇਤ ਗੋਇਲ ਨੇ ਕਿਹਾ ਕਿ ਜੇਕਰ ਤੁਸੀਂ ਦਿਲ ਦੀ ਗੱਲ ਸੁਣੋ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਬਦਲਦੀ ਜੀਵਨ ਸ਼ੈਲੀ ਕਾਰਨ ਹਰ ਰੋਜ਼ ਸੈਂਕੜੇ ਮਰੀਜ਼ ਹਸਪਤਾਲਾਂ 'ਚ ਪਹੁੰਚ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 50 ਸਾਲ ਤੋਂ ਘੱਟ ਹੈ। ਇਨ੍ਹਾਂ 'ਚੋਂ ਵੀ 3 ਲੋਕ ਸਾਈਲੈਂਟ ਅਟੈਕ ਕਾਰਨ ਮਰ ਰਹੇ ਹਨ।
3/6

ਡਾ: ਸਾਕੇਤ ਗੋਇਲ ਨੇ ਕਿਹਾ ਕਿ ਦਿਲ ਦੀ ਤੰਦਰੁਸਤੀ ਜੀਵਨ ਸ਼ੈਲੀ ਰਾਹੀਂ ਦਿਲ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇਸ ਜੀਵਨ ਸ਼ੈਲੀ ਨਾਲ ਅਸੀਂ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਜੋਖਮ ਨੂੰ 80 ਪ੍ਰਤੀਸ਼ਤ ਤੋਂ ਵੱਧ ਘਟਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜ਼ੀਰੋ ਸ਼ੂਗਰ ਵਾਲੀ ਸੰਤੁਲਿਤ ਖੁਰਾਕ ਤੁਹਾਡੇ ਸਿਹਤ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇਗੀ।
4/6

ਉਨ੍ਹਾਂ ਕਿਹਾ ਕਿ ਕਣਕ ਦੀ ਵਰਤੋਂ ਘਟਾਓ ਅਤੇ ਬਾਜਰਾ, ਜਵਾਰ, ਮੱਕੀ, ਛੋਲੇ, ਰਾਗੀ, ਸੋਇਆਬੀਨ ਆਦਿ ਦੀ ਵਰਤੋਂ ਵਧਾਓ। ਚੰਗੀ ਮਾਤਰਾ ਵਿੱਚ ਪ੍ਰੋਟੀਨ ਲਓ ਅਤੇ ਤੇਲ ਅਤੇ ਘਿਓ ਨੂੰ ਘੱਟ ਮਾਤਰਾ ਵਿੱਚ ਅਤੇ ਕੱਚੇ ਰੂਪ ਵਿੱਚ ਲੈਣ ਦੀ ਕੋਸ਼ਿਸ਼ ਕਰੋ।
5/6

ਡਾ: ਸਾਕੇਤ ਗੋਇਲ ਨੇ ਹਰ ਮਰੀਜ਼ ਅਤੇ ਤੰਦਰੁਸਤ ਵਿਅਕਤੀ ਨੂੰ ਦਿਲ ਨੂੰ ਤੰਦਰੁਸਤ ਰੱਖਣ ਲਈ ਵਿਸ਼ੇਸ਼ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਸ ਦਾ ਕਹਿਣਾ ਹੈ, ਰੋਜ਼ਾਨਾ 10 ਹਜ਼ਾਰ ਕਦਮ ਤੁਰਨ ਦਾ ਨਿਯਮ ਅਪਣਾਓ।
6/6

ਡਾ: ਸਾਕੇਤ ਗੋਇਲ ਨੇ ਦੱਸਿਆ ਸੂਰਜ ਨਮਸਕਾਰ ਸਮੁੱਚੀ ਤੰਦਰੁਸਤੀ ਲਈ ਸਭ ਤੋਂ ਵਧੀਆ ਕਸਰਤ ਹੈ। ਆਪਣੇ ਕੰਮ ਅਤੇ ਪਰਿਵਾਰ, ਆਪਣੇ ਟੀਚਿਆਂ ਅਤੇ ਖੁਸ਼ੀ ਵਿਚਕਾਰ ਸੰਜਮ ਸਥਾਪਤ ਕਰਨ ਦੀ ਕੋਸ਼ਿਸ਼ ਕਰੋ। ਮੋਬਾਈਲ ਦੀ ਵਰਤੋਂ ਘਟਾਓ। ਚੰਗੀ ਨੀਂਦ ਲਵੋ।
Published at : 07 Mar 2024 06:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
