ਪੜਚੋਲ ਕਰੋ
Health Tips: ਤੁਰੰਤ ਸੁਧਾਰ ਲਵੋ ਆਪਣੀਆਂ ਆਦਤਾਂ....ਨਹੀਂ ਤਾਂ ਜਵਾਨੀ 'ਚ ਨਜ਼ਰ ਆਉਣ ਲੱਗੋਗੇ ਬੁੱਢੇ
Health Tips: ਹਰ ਕੋਈ ਚਾਹੁੰਦਾ ਹੈ ਕਿ ਉਹ ਛੇਤੀ ਬੁੱਢਾ ਨਾ ਹੋਏ। ਭਾਵ ਜਵਾਨੀ ਬਰਕਰਾਰ ਰਹੇ। ਜਿਸ ਕਰਕੇ ਮਸ਼ਹੂਰ ਕਲਾਕਾਰਾਂ ਦੀ ਵੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਉਮਰ ਵਧਣ ਦੇ ਬਾਵਜੂਦ ਫਿਲਮਾਂ 'ਚ ਬੁੱਢੇ ਨਾ ਦਿਖਣ।
( Image Source : Freepik )
1/6

ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਜਲਦੀ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੇ ਹਨ। ਅੱਜ ਅਸੀਂ ਜਾਣਾਂਗੇ ਕੁਝ ਅਜਿਹੀਆਂ ਹੀ ਬੁਰੀਆਂ ਆਦਤਾਂ ਬਾਰੇ ਜੋ ਜਵਾਨ ਉਮਰ ਵਿੱਚ ਹੀ ਬੁਢਾਪੇ ਵੱਲ ਲੈ ਜਾਂਦੀਆਂ ਹਨ। ਇਨ੍ਹਾਂ ਗਲਤ ਆਦਤਾਂ ਕਾਰਨ ਉਮਰ ਦੇ ਅਨੁਪਾਤ ਵਿੱਚ ਜਵਾਨੀ ਤੇਜ਼ੀ ਨਾਲ ਘਟਣ ਲੱਗਦੀ ਹੈ।
2/6

ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਵਾਈ ਤੇ ਜ਼ਹਿਰ ਦੋਵਾਂ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਇਸ ਨੂੰ ਬਹੁਤ ਹੀ ਸੀਮਤ ਮਾਤਰਾ ਵਿੱਚ ਲੈ ਰਹੇ ਹੋ ਤਾਂ ਇਹ ਇੱਕ ਦਵਾਈ ਦਾ ਕੰਮ ਕਰ ਸਕਦੀ ਹੈ। ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੋ ਜਾਂਦਾ ਹੈ। ਖੰਘ, ਜ਼ੁਕਾਮ, ਬੁਖਾਰ ਆਦਿ ਨਹੀਂ ਹੁੰਦਾ। ਦੂਜੇ ਪਾਸੇ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਗਰ ਤੇ ਗੁਰਦੇ ਦੀ ਕਮਜ਼ੋਰੀ ਕਾਰਨ ਥਕਾਵਟ ਹੋਣ ਲੱਗਦੀ ਹੈ। ਇਸ ਕਰਕੇ ਸਰੀਰਕ ਕਮਜ਼ੋਰੀ ਹੁੰਦੀ ਹੈ ਤੇ ਜਵਾਨੀ ਵਿੱਚ ਹੀ ਬੁਢਾਪਾ ਨਜ਼ਰ ਆਉਣ ਲੱਗਦਾ ਹੈ।
Published at : 26 Aug 2023 12:38 PM (IST)
ਹੋਰ ਵੇਖੋ





















