ਪੜਚੋਲ ਕਰੋ
Sleep: ਜੇਕਰ ਤੁਹਾਡੀ ਵੀ ਰਾਤ ਨੂੰ ਕਈ ਵਾਰ ਖੁੱਲ੍ਹ ਜਾਂਦੀ ਨੀਂਦ ਤਾਂ ਅਪਣਾਓ ਆਹ ਤਰੀਕੇ, ਆਵੇਗੀ ਚੈਨ ਦੀ ਨੀਂਦ
ਕਈ ਵਾਰ ਰਾਤ ਨੂੰ ਸੌਣ ਵੇਲੇ ਸਾਡੀ ਨੀਂਦ ਅਚਾਨਕ ਖੁੱਲ੍ਹ ਜਾਂਦੀ ਹੈ, ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੀ ਅਚਾਨਕ ਨੀਂਦ ਕਿਉਂ ਖੁੱਲ੍ਹ ਜਾਂਦੀ ਹੈ।
sleep
1/4

ਸਿਹਤ ਮਾਹਰ ਲਿਨੇਲ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਅਚਾਨਕ ਨੀਂਦ ਖੁੱਲ੍ਹ ਜਾਂਦੀ ਹੈ, ਤਾਂ 15-20 ਮਿੰਟਾਂ ਲਈ ਦੁਬਾਰਾ ਸੌਣ ਦੀ ਕੋਸ਼ਿਸ਼ ਕਰੋ, ਪਰ ਜੇਕਰ ਤੁਸੀਂ ਫਿਰ ਵੀ ਨਹੀਂ ਸੌਂ ਪਾ ਰਹੇ ਹੋ, ਤਾਂ ਬਿਸਤਰ ਤੋਂ ਉੱਠੋ। ਘਰ ਵਿੱਚ ਇੱਕ ਸ਼ਾਂਤ ਜਗ੍ਹਾ ਵਿੱਚ ਬੈਠੋ ਅਤੇ ਕਿਤਾਬ ਪੜ੍ਹੋ, Puzzle ਸਾਲਵ ਕਰੋ ਜਾਂ ਆਡੀਓ ਬੁੱਕ ਸੁਣੋ। ਬੇਲੋੜੀਆਂ ਚਿੰਤਾਵਾਂ ਨਾ ਕਰੋ, ਜਿਸ ਕਰਕੇ ਨੀਂਦ ਆਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
2/4

ਰਾਤ ਦੇ ਖਾਣੇ ਵਿੱਚ ਗੜਬੜੀ ਕਰਕੇ ਵੀ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਰਾਤ ਨੂੰ ਜ਼ਿਆਦਾ ਜਾਂ ਦੇਰ ਨਾਲ ਖਾਣਾ ਖਾਣ ਤੋਂ ਪਰਹੇਜ਼ ਕਰੋ। ਇਹ ਪਾਚਨ ਕਿਰਿਆ ਨੂੰ ਖਰਾਬ ਹੋਣ ਤੋਂ ਰੋਕਦਾ ਹੈ। ਮਸਾਲੇਦਾਰ ਅਤੇ ਚਰਬੀ ਵਾਲੇ ਭੋਜਨ ਖਾਣ ਨਾਲ ਸਮੱਸਿਆ ਹੋਰ ਵੱਧ ਜਾਂਦੀ ਹੈ। ਮਾਹਿਰ ਸੌਣ ਤੋਂ 3 ਘੰਟੇ ਪਹਿਲਾਂ ਹਲਕਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਜੇ ਤੁਸੀਂ ਰਾਤ ਨੂੰ ਭੁੱਖ ਮਹਿਸੂਸ ਕਰਦੇ ਹੋ, ਸਨੈਕਸ ਖਾਣ ਤੋਂ ਪਰਹੇਜ਼ ਕਰੋ, ਤੁਸੀਂ ਪੀਨਟ ਬਟਰ ਟੋਸਟ ਜਾਂ ਓਟਸ ਕੂਕੀਜ਼ ਲੈ ਸਕਦੇ ਹੋ। ਧਿਆਨ ਰਹੇ ਕਿ ਦੁਪਹਿਰ ਤੋਂ ਬਾਅਦ ਕੈਫੀਨ ਅਤੇ ਅਲਕੋਹਲ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ, ਬਿਹਤਰ ਰਹੇਗਾ।
Published at : 13 Jun 2024 12:45 PM (IST)
ਹੋਰ ਵੇਖੋ





















