ਪੜਚੋਲ ਕਰੋ
Cucumber : ਗਰਮੀਆਂ ਦੀ ਸ਼ਾਨ ਖੀਰੇ ਦੇ ਵੀ ਹੋ ਸਕਦੇ ਹਨ ਸਿਹਤ ਨੂੰ ਨੁਕਸਾਨ, ਜਾਣੋ ਆਹ ਮਹਤੱਵਪੂਰਨ ਗੱਲਾਂ
Cucumber : ਗਰਮੀਆਂ ਵਿੱਚ ਬਹੁਤ ਸਾਰੇ ਲੋਕ ਖੀਰੇ ਨੂੰ ਸ਼ੌਕ ਨਾਲ ਖਾਂਦੇ ਹਨ, ਇਹ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਖੀਰੇ 'ਚ ਤੁਹਾਨੂੰ ਵਿਟਾਮਿਨ ਸੀ, ਕੇ, ਪੋਟਾਸ਼ੀਅਮ ਅਤੇ ਕਾਪਰ ਵਰਗੇ ਕਈ ਪੋਸ਼ਕ ਤੱਤ ਮਿਲਦੇ ਹਨ।

Cucumber
1/6

ਲੋਕ ਖੀਰੇ ਨੂੰ ਇਸ ਦੇ ਫਾਇਦਿਆਂ ਕਾਰਨ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਖਾਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ।ਖੀਰਾ ਖਾਣ ਨਾਲ ਕੁਝ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਖੀਰਾ ਖਾਣ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ।
2/6

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਖੀਰਾ ਖਾਂਦੇ ਹਾਂ ਕਿਉਂਕਿ ਇਹ ਸਾਡੇ ਸਰੀਰ ਵਿੱਚੋਂ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ, ਤਾਂ ਇਹ ਡੀਹਾਈਡ੍ਰੇਸ਼ਨ ਦਾ ਕਾਰਨ ਕਿਵੇਂ ਬਣ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਖੀਰੇ ਦੇ ਬੀਜਾਂ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ ਪਰ ਇਨ੍ਹਾਂ 'ਚ cucurbitin ਨਾਂ ਦਾ ਇਕ ਮਿਸ਼ਰਣ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ।
3/6

ਜੇਕਰ ਤੁਸੀਂ ਰਾਤ ਦੇ ਖਾਣੇ ਦੇ ਨਾਲ ਖੀਰਾ ਖਾਂਦੇ ਹੋ ਤਾਂ ਤੁਹਾਨੂੰ ਜਲਦੀ ਹੀ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਹ ਸਹੀ ਢੰਗ ਨਾਲ ਪਚਣ ਨਾ ਹੋਣ ਕਾਰਨ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਖੀਰਾ ਨਾ ਖਾਓ।
4/6

ਖੀਰੇ ਦਾ ਠੰਡਾ ਪ੍ਰਭਾਵ ਹੁੰਦਾ ਹੈ, ਇਸ ਲਈ ਜੇਕਰ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਬਦਲਦੇ ਮੌਸਮ ਕਾਰਨ ਕਈ ਲੋਕਾਂ ਨੂੰ ਖਾਂਸੀ ਅਤੇ ਜ਼ੁਕਾਮ ਹੋ ਜਾਂਦਾ ਹੈ, ਅਜਿਹੇ 'ਚ ਵੀ ਤੁਹਾਨੂੰ ਖੀਰਾ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਪਹਿਲਾਂ ਤੋਂ ਹੀ ਸਾਈਨਸ ਦੇ ਮਰੀਜ਼ ਹੋ ਤਾਂ ਤੁਹਾਨੂੰ ਖੀਰੇ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।
5/6

ਜੇਕਰ ਗਰਭਵਤੀ ਔਰਤਾਂ ਜ਼ਿਆਦਾ ਮਾਤਰਾ 'ਚ ਖੀਰਾ ਖਾਂਦੇ ਹਨ ਤਾਂ ਇਹ ਉਨ੍ਹਾਂ ਲਈ ਪਰੇਸ਼ਾਨੀ ਪੈਦਾ ਕਰ ਸਕਦੀ ਹੈ। ਇਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ।
6/6

ਖੀਰਾ ਗਰਭਵਤੀ ਔਰਤਾਂ ਵਿੱਚ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ, ਜੋ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਗਰਭਵਤੀ ਮਹਿਲਾਵਾਂ ਖੀਰਾ ਖਾਣ ਤੋਂ ਬਾਅਦ ਕੋਈ ਸਮੱਸਿਆ ਮਹਿਸੂਸ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
Published at : 26 Apr 2024 06:02 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲਾਈਫਸਟਾਈਲ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
