ਪੜਚੋਲ ਕਰੋ
ਮੈਚਾ ਚਾਹ: ਦੁੱਧ ਵਾਲੀ ਚਾਹ ਦਾ ਸਿਹਤਮੰਦ ਵਿਕਲਪ, ਜਾਣੋ ਇਸ ਦੇ ਫਾਇਦੇ
ਦੁੱਧ ਵਾਲੀ ਚਾਹ ਲਗਭਗ ਹਰ ਘਰ 'ਚ ਬਣਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਸਵੇਰ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ। ਪਰ ਜਾਪਾਨੀ ਮੈਚਾ ਚਾਹ ਇੱਕ ਸਿਹਤਮੰਦ ਵਿਕਲਪ ਹੈ। ਇਹ ਗ੍ਰੀਨ ਟੀ ਵਰਗੀ ਲੱਗਦੀ ਹੈ ਪਰ ਇਸਦੇ ਫਾਇਦੇ ਵੱਧ ਹਨ।
( Image Source : Freepik )
1/6

ਦੁੱਧ ਵਾਲੀ ਚਾਹ ਲਗਭਗ ਹਰ ਘਰ 'ਚ ਬਣਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਸਵੇਰ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ। ਪਰ ਜਾਪਾਨੀ ਮੈਚਾ ਚਾਹ ਇੱਕ ਸਿਹਤਮੰਦ ਵਿਕਲਪ ਹੈ। ਇਹ ਗ੍ਰੀਨ ਟੀ ਵਰਗੀ ਲੱਗਦੀ ਹੈ ਪਰ ਇਸਦੇ ਫਾਇਦੇ ਵੱਧ ਹਨ। ਦੁੱਧ ਵਾਲੀ ਚਾਹ ਵਿੱਚ ਟੈਨਿਨਜ਼ ਹੁੰਦੇ ਹਨ ਜੋ ਘੱਟ ਮਾਤਰਾ ਵਿੱਚ ਲਾਭਦਾਇਕ ਹੋ ਸਕਦੇ ਹਨ, ਪਰ ਜਿਆਦਾ ਪੀਣ ਨਾਲ ਐਸਿਡਿਟੀ, ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਖਾਸ ਕਰਕੇ ਜਦੋਂ ਚਾਹ ਖਾਲੀ ਪੇਟ ਪੀਤੀ ਜਾਵੇ।
2/6

ਮੈਚਾ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਐਂਟੀਆਕਸੀਡੈਂਟ ਭਰਪੂਰ ਹੁੰਦੇ ਹਨ, ਜੋ ਦਿਮਾਗ ਅਤੇ ਦਿਲ ਨੂੰ ਮਜ਼ਬੂਤ ਕਰਦੇ ਹਨ। ਇਹ ਪੇਟ ਸਾਫ ਰੱਖਦੀ ਹੈ ਅਤੇ ਮੈਟਾਬੋਲਿਜ਼ਮ ਵਧਾਉਂਦੀ ਹੈ। ਘੱਟ ਕੈਫੀਨ ਕਰਕੇ ਇਹ ਤਣਾਅ ਘਟਾਉਂਦੀ ਹੈ ਅਤੇ ਸਵੇਰੇ ਖਾਲੀ ਪੇਟ ਪੀਣ ਲਈ ਵਧੀਆ ਹੈ। ਰੋਜ਼ਾਨਾ ਦੁੱਧ ਵਾਲੀ ਚਾਹ ਦੀ ਬਜਾਏ ਮੈਚਾ ਚਾਹ ਨੂੰ ਅਪਣਾਉਣਾ ਸਰੀਰ ਅਤੇ ਮਨ ਲਈ ਲਾਭਕਾਰੀ ਹੋ ਸਕਦਾ ਹੈ।
3/6

ਮੈਚਾ ਟੀ ਜਾਪਾਨ ਦੀ ਪਰੰਪਰਾਗਤ ਚਾਹ ਹੈ ਜੋ ਉੱਥੇ ਆਮ ਤੌਰ 'ਤੇ ਵਰਤੀ ਜਾਂਦੀ ਹੈ। ਇਹ ਚਾਹ ਗ੍ਰੀਨ ਟੀ ਵਰਗੀ ਲੱਗਦੀ ਹੈ ਕਿਉਂਕਿ ਇਸਦਾ ਰੰਗ ਹਰਾ ਹੁੰਦਾ ਹੈ, ਪਰ ਇਸਦੇ ਫਾਇਦੇ ਗ੍ਰੀਨ ਟੀ ਨਾਲੋਂ ਕਈ ਗੁਣਾ ਵੱਧ ਹਨ। ਮੈਚਾ ਟੀ ਕੁਦਰਤੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਅੰਤੜਿਆਂ ਦੀ ਸਿਹਤ, ਰੋਗ-ਪ੍ਰਤੀਰੋਧਕ ਤਾਕਤ ਅਤੇ ਤਵਚਾ ਨੂੰ ਸਿਹਤਮੰਦ ਅਤੇ ਤਾਜ਼ਾ ਬਣਾਈ ਰੱਖਦੀ ਹੈ।
4/6

ਅੱਜਕੱਲ ਮੈਚਾ ਟੀ ਸੋਸ਼ਲ ਮੀਡੀਆ 'ਤੇ ਕਾਫੀ ਲੋਕਪ੍ਰਿਯ ਹੋ ਰਹੀ ਹੈ ਅਤੇ ਲੋਕ ਇਸਨੂੰ ਇੱਕ ਸਿਹਤਮੰਦ ਚਾਹ ਦੇ ਤੌਰ 'ਤੇ ਪਸੰਦ ਕਰਨ ਲੱਗੇ ਹਨ। ਦਿਲਚਸਪ ਗੱਲ ਇਹ ਹੈ ਕਿ ਮੈਚਾ ਟੀ ਅਤੇ ਗ੍ਰੀਨ ਟੀ ਦੋਵਾਂ ਇੱਕੋ ਹੀ ਪੌਦੇ ਤੋਂ ਬਣਦੀਆਂ ਹਨ, ਪਰ ਇਨ੍ਹਾਂ ਨੂੰ ਤਿਆਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਇਸੇ ਕਰਕੇ ਮੈਚਾ ਟੀ ਨੂੰ ਗ੍ਰੀਨ ਟੀ ਨਾਲੋਂ ਹੋਰ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਮੈਚਾ ਚਾਹ ਵਿੱਚ ਗ੍ਰੀਨ ਟੀ ਨਾਲੋਂ 137 ਗੁਣਾ ਵੱਧ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਨੂੰ ਡਿਟਾਕਸ ਕਰਨ, ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਅਤੇ ਉਮਰ ਦੇ ਅਸਰ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
5/6

ਮੈਚਾ ਚਾਹ ਦੇ ਅੱਧ ਚਮਚ ਵਿੱਚ ਲਗਭਗ 35 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਮਸ਼ਹੂਰ ਨਿਊਟ੍ਰੀਸ਼ਨ ਐਕਸਪਰਟ ਗੁੰਜਨ ਦੇ ਅਨੁਸਾਰ, ਜੇ ਮੈਚਾ ਚਾਹ ਨੂੰ ਨਿਯਮਤ ਤੌਰ 'ਤੇ ਪਿਆ ਜਾਵੇ ਤਾਂ ਇਹ ਮਾਨਸਿਕ ਤੰਦਰੁਸਤੀ ਨੂੰ ਬਹਿਤਰ ਬਣਾਉਂਦੀ ਹੈ ਅਤੇ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਨੂੰ ਵੀ ਵਧਾਉਂਦੀ ਹੈ।
6/6

ਮੈਚਾ ਚਾਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ, ਜਿਸ ਨਾਲ ਪਾਚਨ ਸਿਸਟਮ ਠੀਕ ਰਹਿੰਦਾ ਹੈ ਅਤੇ ਗਟ ਹੈਲਥ ਮਜ਼ਬੂਤ ਬਣਦੀ ਹੈ। ਇਹ ਵਜ਼ਨ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਇਹ ਚਾਹ ਦਿਲ ਦੀ ਸਿਹਤ ਲਈ ਵੀ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਹ ਕੋਲੈਸਟਰੋਲ ਘਟਾ ਕੇ ਦਿਲ ਦੀ ਕਾਰਗੁਜ਼ਾਰੀ ਨੂੰ ਸੁਧਾਰਦੀ ਹੈ। ਮੈਚਾ ਚਾਹ ਮਨ, ਸਰੀਰ ਅਤੇ ਦਿਲ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਵਿੱਚ ਸਹਾਇਕ ਹੈ।
Published at : 27 Jul 2025 02:30 PM (IST)
ਹੋਰ ਵੇਖੋ
Advertisement
Advertisement



















