ਪੜਚੋਲ ਕਰੋ
Punjab CM Mann Disease: ਪੰਜਾਬ ਮੁੱਖ ਮੰਤਰੀ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ
Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਖਰਾਬ ਸਿਹਤ ਦੇ ਚਲਦਿਆਂ ਹਸਪਤਾਲ ਭਰਤੀ ਸਨ।
Punjab CM Bhagwant Mann Health
1/6

ਫਿਲਹਾਲ ਉਨ੍ਹਾਂ ਨੂੰ ਹੁਣ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 26 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅੱਜ ਅਸੀ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਹੋਣਾ ਪਿਆ। ਜਾਣਕਾਰੀ ਲਈ ਦੱਸ ਦੇਈਏ ਕਿ ਭਗਵੰਤ ਮਾਨ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਹ ਲੈਪਟੋਸਪਾਇਰੋਸਿਸ ਨਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ, ਇਸ ਖਬਰ ਰਾਹੀਂ ਤੁਸੀ ਵੀ ਜ਼ਰੂਰ ਜਾਣ ਲਓ।
2/6

ਲੈਪਟੋਸਪਾਇਰੋਸਿਸ ਕੀ ਹੈ? ਲੈਪਟੋਸਪਾਇਰੋਸਿਸ (Leptospirosis) ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ, ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਬੀਮਾਰੀ ਦਾ ਕਾਰਨ ਜੀਨਸ ਨਾਂ ਦਾ ਬੈਕਟੀਰੀਆ ਹੈ। ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਹੈ, ਗੰਭੀਰ ਮਾਮਲਿਆਂ ਵਿੱਚ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਦਿਲ, ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਮੌਤ ਹੋਣ ਦਾ ਵੀ ਖਦਸ਼ਾ ਹੈ।
Published at : 29 Sep 2024 07:04 PM (IST)
ਹੋਰ ਵੇਖੋ



















