ਪੜਚੋਲ ਕਰੋ
Walking: ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ? ਕਿੰਨੀ ਦੇਰ ਤੱਕ ਤੁਰਨਾ ਫਾਇਦੇਮੰਦ!
Health News: ਹਰ ਕਿਸੇ ਨੂੰ ਚੰਗੀ ਜੀਵਨ ਸ਼ੈਲੀ ਜਿਉਣ ਲਈ ਆਪਣੇ ਖਾਣ-ਪੀਣ ਅਤੇ ਕਸਰਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਚੰਗੀ ਸਿਹਤ ਲਈ ਤੁਰਨਾ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਸਭ ਜਾਣਦੇ ਪੈਦਲ ਚੱਲਣਾ ਅਤੇ ਦੌੜਨਾ ਸਾਡੀ ਸਿਹਤ ਅਤੇ ਤੰਦਰੁਸਤੀ ਲਈ..
![Health News: ਹਰ ਕਿਸੇ ਨੂੰ ਚੰਗੀ ਜੀਵਨ ਸ਼ੈਲੀ ਜਿਉਣ ਲਈ ਆਪਣੇ ਖਾਣ-ਪੀਣ ਅਤੇ ਕਸਰਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਚੰਗੀ ਸਿਹਤ ਲਈ ਤੁਰਨਾ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਸਭ ਜਾਣਦੇ ਪੈਦਲ ਚੱਲਣਾ ਅਤੇ ਦੌੜਨਾ ਸਾਡੀ ਸਿਹਤ ਅਤੇ ਤੰਦਰੁਸਤੀ ਲਈ..](https://feeds.abplive.com/onecms/images/uploaded-images/2024/04/23/ccc4ffc7d645f77c9e1fae5c68e2d0441713876819978700_original.jpg?impolicy=abp_cdn&imwidth=720)
( Image Source : Freepik )
1/6
![ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕ ਦੌੜਦੇ ਹਨ ਅਤੇ ਤੇਜ਼ ਸੈਰ ਕਰਦੇ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਲੋਕ ਸੈਰ ਕਰਨ ਲਈ ਨਿਕਲ ਜਾਂਦੇ ਹਨ। ਪਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਕਿਉਂ ਜ਼ਰੂਰੀ ਹੈ? ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਰਹਿੰਦੇ ਹਨ ਕੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ?](https://feeds.abplive.com/onecms/images/uploaded-images/2024/04/23/3568be63d0ebc76a673b92a5f6eac08b89a82.jpeg?impolicy=abp_cdn&imwidth=720)
ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕ ਦੌੜਦੇ ਹਨ ਅਤੇ ਤੇਜ਼ ਸੈਰ ਕਰਦੇ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਲੋਕ ਸੈਰ ਕਰਨ ਲਈ ਨਿਕਲ ਜਾਂਦੇ ਹਨ। ਪਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਕਿਉਂ ਜ਼ਰੂਰੀ ਹੈ? ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਰਹਿੰਦੇ ਹਨ ਕੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ?
2/6
![ਜੇਕਰ ਤੁਹਾਡੇ ਮਨ ਵਿੱਚ ਵੀ ਰਾਤ ਦੀ ਸੈਰ ਨੂੰ ਲੈ ਕੇ ਅਜੇ ਸਵਾਲ ਹਨ। ਤਾਂ ਆਓ ਜਾਣਦੇ ਹਾਂ ਡਾਕਟਰ ਸੁਧੀਰ ਮੈਨਨ, BHMS ਤੋਂ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਿਸ ਤਰ੍ਹਾਂ ਦੀ ਸੈਰ ਕਰਨੀ ਚਾਹੀਦੀ ਹੈ ਅਤੇ ਇਸ ਦੇ ਸਿਹਤ ਨੂੰ ਕਿਸ ਤਰ੍ਹਾਂ ਦੇ ਲਾਭ ਹਾਸਿਲ ਹੁੰਦੇ ਹਨ।](https://feeds.abplive.com/onecms/images/uploaded-images/2024/04/23/212194e2300cd5565274a57fbb0fe3f6e24f2.jpeg?impolicy=abp_cdn&imwidth=720)
ਜੇਕਰ ਤੁਹਾਡੇ ਮਨ ਵਿੱਚ ਵੀ ਰਾਤ ਦੀ ਸੈਰ ਨੂੰ ਲੈ ਕੇ ਅਜੇ ਸਵਾਲ ਹਨ। ਤਾਂ ਆਓ ਜਾਣਦੇ ਹਾਂ ਡਾਕਟਰ ਸੁਧੀਰ ਮੈਨਨ, BHMS ਤੋਂ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਿਸ ਤਰ੍ਹਾਂ ਦੀ ਸੈਰ ਕਰਨੀ ਚਾਹੀਦੀ ਹੈ ਅਤੇ ਇਸ ਦੇ ਸਿਹਤ ਨੂੰ ਕਿਸ ਤਰ੍ਹਾਂ ਦੇ ਲਾਭ ਹਾਸਿਲ ਹੁੰਦੇ ਹਨ।
3/6
![ਡਾਕਟਰ ਦੇ ਅਨੁਸਾਰ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ ਹੈ। ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਸ਼ਾਮ 7 ਵਜੇ ਤੱਕ ਡਿਨਰ ਕਰਨ ਦੀ ਕੋਸ਼ਿਸ਼ ਕਰ ਲਓ। ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਾ ਤੁਰੋ। ਰਾਤ ਦੇ ਖਾਣੇ ਤੋਂ 1 ਘੰਟੇ ਬਾਅਦ ਸੈਰ ਲਈ ਜਾਓ। ਰਾਤ ਨੂੰ ਗਲਤੀ ਨਾਲ ਵੀ ਤੇਜ਼ ਸੈਰ ਨਾ ਕਰੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਆਰਾਮ ਨਾਲ ਸੈਰ ਕਰੋ। ਤੁਹਾਨੂੰ ਰਾਤ ਨੂੰ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੀ ਸਾਧਾਰਨ ਸੈਰ ਕਰਨੀ ਚਾਹੀਦੀ ਹੈ।](https://feeds.abplive.com/onecms/images/uploaded-images/2024/04/23/bee54ad04f987996c326788477cdf61d8201b.jpeg?impolicy=abp_cdn&imwidth=720)
ਡਾਕਟਰ ਦੇ ਅਨੁਸਾਰ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ ਹੈ। ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਸ਼ਾਮ 7 ਵਜੇ ਤੱਕ ਡਿਨਰ ਕਰਨ ਦੀ ਕੋਸ਼ਿਸ਼ ਕਰ ਲਓ। ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਾ ਤੁਰੋ। ਰਾਤ ਦੇ ਖਾਣੇ ਤੋਂ 1 ਘੰਟੇ ਬਾਅਦ ਸੈਰ ਲਈ ਜਾਓ। ਰਾਤ ਨੂੰ ਗਲਤੀ ਨਾਲ ਵੀ ਤੇਜ਼ ਸੈਰ ਨਾ ਕਰੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਆਰਾਮ ਨਾਲ ਸੈਰ ਕਰੋ। ਤੁਹਾਨੂੰ ਰਾਤ ਨੂੰ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੀ ਸਾਧਾਰਨ ਸੈਰ ਕਰਨੀ ਚਾਹੀਦੀ ਹੈ।
4/6
![ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ 30 ਮਿੰਟ ਤੱਕ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ, ਜਦਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਖਾਸ ਕਰਕੇ ਤੁਸੀਂ ਮੋਟਾਪੇ ਦਾ ਸ਼ਿਕਰ ਹੋ ਸਕਦੇ ਹੋ।](https://feeds.abplive.com/onecms/images/uploaded-images/2024/04/23/8e13a64f91a25c3f31375a400d5662bbfb1c0.jpeg?impolicy=abp_cdn&imwidth=720)
ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ 30 ਮਿੰਟ ਤੱਕ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ, ਜਦਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਖਾਸ ਕਰਕੇ ਤੁਸੀਂ ਮੋਟਾਪੇ ਦਾ ਸ਼ਿਕਰ ਹੋ ਸਕਦੇ ਹੋ।
5/6
![ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਵਧਦਾ ਹੈ। ਨਾਲ ਹੀ, ਇਹ ਤੁਹਾਡੇ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।](https://feeds.abplive.com/onecms/images/uploaded-images/2024/04/23/27413526fc1562ea77c987666a5097320deab.jpeg?impolicy=abp_cdn&imwidth=720)
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਵਧਦਾ ਹੈ। ਨਾਲ ਹੀ, ਇਹ ਤੁਹਾਡੇ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
6/6
![ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਵੀ ਨੀਂਦ ਵਿੱਚ ਸੁਧਾਰ ਹੁੰਦਾ ਹੈ। ਦਰਅਸਲ, ਰਾਤ ਨੂੰ ਸੈਰ ਕਰਨ ਨਾਲ ਸਰੀਰ ਵਿਚ ਐਂਡੋਰਫਿਨ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਦਿਮਾਗ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਨੀਂਦ ਵੀ ਵਧਦੀ ਹੈ।](https://feeds.abplive.com/onecms/images/uploaded-images/2024/04/23/ca9bf0ccb9a6eccc955550953b434059feee3.jpeg?impolicy=abp_cdn&imwidth=720)
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਵੀ ਨੀਂਦ ਵਿੱਚ ਸੁਧਾਰ ਹੁੰਦਾ ਹੈ। ਦਰਅਸਲ, ਰਾਤ ਨੂੰ ਸੈਰ ਕਰਨ ਨਾਲ ਸਰੀਰ ਵਿਚ ਐਂਡੋਰਫਿਨ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਦਿਮਾਗ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਨੀਂਦ ਵੀ ਵਧਦੀ ਹੈ।
Published at : 23 Apr 2024 06:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)