ਪੜਚੋਲ ਕਰੋ
ਸਕਿੰਟਾਂ ‘ਚ ਮਿਲ ਜਾਵੇਗੀ ਦੰਦਾਂ ਦੇ ਦਰਦ ਤੋਂ ਰਾਹਤ, ਫਿਟਕਰੀ ‘ਚ ਆਹ ਚੀਜ਼ ਮਿਲਾ ਕੇ ਬਣਾ ਲਓ ਦਵਾਈ
ਜੇਕਰ ਤੁਸੀਂ ਵੀ ਦੰਦਾਂ ਦੇ ਦਰਦ ਤੋਂ ਤੁਰੰਤ ਰਾਹਤ ਚਾਹੁੰਦੇ ਹੋ, ਤਾਂ ਘਰ ਵਿੱਚ ਰੱਖੀਆਂ ਇਨ੍ਹਾਂ ਚੀਜ਼ਾਂ ਨੂੰ ਫਿਟਕਰੀ ਨਾਲ ਮਿਲਾ ਕੇ ਲਗਾਓ। ਇਸ ਨਾਲ ਤੁਹਾਡਾ ਦੰਦ ਦਰਦ ਕੁਝ ਹੀ ਸਮੇਂ ਵਿੱਚ ਠੀਕ ਹੋ ਜਾਵੇਗਾ।
fitkari
1/5

ਦੰਦਾਂ ਦਾ ਦਰਦ ਇੱਕ ਅਜਿਹੀ ਸਮੱਸਿਆ ਹੈ, ਜਿਹੜੀ ਕਿਸੇ ਵੇਲੇ ਵੀ ਹੋ ਜਾਂਦੀ ਹੈ, ਇਹ ਨਾ ਤਾਂ ਕੋਈ ਸਮਾਂ ਦੇਖਦੀ ਹੈ, ਨਾ ਕੋਈ ਮੌਕਾ। ਭਾਵੇਂ ਰਾਤ ਦੇ ਦੋ ਵਜੇ ਹੋਣ ਜਾਂ ਦਫ਼ਤਰ ਦੀ ਮੀਟਿੰਗ ਤੋਂ ਠੀਕ ਪਹਿਲਾਂ, ਜਦੋਂ ਇਹ ਹੁੰਦੀ ਹੈ, ਤਾਂ ਬੂਰਾ ਹਾਲ ਹੋ ਜਾਂਦਾ ਹੈ। ਜੇਕਰ ਤੁਹਾਡੇ ਕੋਲ ਦਵਾਈ ਲੈਣ ਦਾ ਸਮਾਂ ਨਹੀਂ ਹੈ, ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਤੁਸੀਂ ਰਸੋਈ ਵਿਚ ਰੱਖੀ ਆਹ ਚੀਜ਼ ਨਾਲ ਤੁਰੰਤ ਰਾਹਤ ਪਾ ਸਕਦੇ ਹੋ। ਫਿਟਕਰੀ: ਫਿਟਕਰੀ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਦਰਦ ਘਟਾਉਣ ਅਤੇ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਹ ਮਸੂੜਿਆਂ ਦੀ ਸੋਜ ਨੂੰ ਵੀ ਘਟਾਉਂਦਾ ਹੈ। ਇਸਨੂੰ ਪਾਊਡਰ ਬਣਾ ਕੇ ਜਾਂ ਪਾਣੀ ਵਿੱਚ ਘੋਲ ਕੇ ਵੀ ਵਰਤਿਆ ਜਾ ਸਕਦਾ ਹੈ।
2/5

ਸਰ੍ਹੋਂ ਦਾ ਤੇਲ: ਫਿਟਕਰੀ ਵਿੱਚ 2-3 ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਪੇਸਟ ਬਣਾ ਲਓ। ਇਸ ਮਿਸ਼ਰਣ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਸਰ੍ਹੋਂ ਦਾ ਤੇਲ ਸੋਜ ਨੂੰ ਘਟਾਉਂਦਾ ਹੈ ਅਤੇ ਖੂਨ ਦੇ ਗੇੜ ਨੂੰ ਵਧਾਉਂਦਾ ਹੈ, ਜਿਸ ਨਾਲ ਦਰਦ ਤੋਂ ਜਲਦੀ ਰਾਹਤ ਮਿਲਦੀ ਹੈ।
Published at : 17 May 2025 04:57 PM (IST)
ਹੋਰ ਵੇਖੋ





















