ਪੜਚੋਲ ਕਰੋ
ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਪ੍ਰੋਟੀਨ ਕਿਉਂ ਜ਼ਰੂਰੀ? ਇਮਿਊਨਿਟੀ ਵਧਾਉਣ ਲਈ ਇਹ ਖਾਣੇ ਖਾਓ
1/5

ਕੋਵਿਡ-19 ਦੀ ਲਾਗ ਤੁਹਾਡੇ ਸਰੀਰ ਅਤੇ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ) ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਇਸ ਕਰਕੇ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਤੇ ਪਾਚਣ ਕਿਰਿਆ ਵੀ ਕਮਜ਼ੋਰ ਹੁੰਦੀ ਹੈ। ਇਲਾਜ ਦੌਰਾਨ ਸਟੀਰੌਇਡ ਦੀ ਵਰਤੋਂ ਦਾ ਸਰੀਰ ਤੇ ਵੀ ਸਪੱਸ਼ਟ ਪ੍ਰਭਾਵ ਹੁੰਦਾ ਹੈ। ਪ੍ਰੋਟੀਨ ਦੀ ਘਾਟ ਘੱਟ ਇਮਿਊਨਿਟੀ ਦਾ ਸਭ ਤੋਂ ਆਮ ਕਾਰਨ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਪ੍ਰਤੀਰੋਧਤਾ ਬਹਾਲ ਕੀਤੀ ਜਾਵੇ। ਇਸ ਸਬੰਧ ਵਿਚ ਪ੍ਰੋਟੀਨ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਕੋਵਿਡ-19 ਤੋਂ ਬਾਅਦ, ਤੁਹਾਨੂੰ ਵਧੇਰੇ ਪ੍ਰੋਟੀਨ ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।
2/5

image 1ਸਪ੍ਰਾਉਟ (ਪੁੰਗਰਨ ਵਾਲੇ ਖਾਣੇ)- ਆਪਣੀ ਰੋਜ਼ਾਨਾ ਖੁਰਾਕ ਵਿਚ ਵਧੇਰੇ ਪ੍ਰੋਟੀਨ ਸ਼ਾਮਲ ਕਰਨ ਦਾ ਇਹ ਇਕ ਵਧੀਆ ਤਰੀਕਾ ਹੈ। ਸਪ੍ਰਾਉਟ ਵਿਚ ਪ੍ਰੋਟੀਨ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ, ਵਿਟਾਮਿਨ ਸੀ ਅਤੇ ਕੇ ਦੀ ਮਾਤਰਾ ਵਧੇਰੇ ਹੁੰਦੀ ਹੈ। ਉਗਣ ਦੀ ਪ੍ਰਕਿਰਿਆ ਪੌਸ਼ਟਿਕ ਪੱਧਰ ਨੂੰ ਵਧਾਉਂਦੀ ਹੈ। ਇਸ ਲਈ, ਕੋਵਿਡ-19 ਦੇ ਮਰੀਜ਼ਾਂ ਨੂੰ ਮੂੰਗ, ਅਲਫਾਲਫਾ, ਕਾਬਲੀ ਛੋਲੇ ਲਾਜ਼ਮੀ ਤੌਰ 'ਤੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ। ਇਹ ਅਮੀਨੋ ਐਸਿਡ ਦੀ ਚੰਗੀ ਮਾਤਰਾ ਪ੍ਰਦਾਨ ਕਰਦੇ ਹਨ, ਜੋ ਪਾਚਨ ਨੂੰ ਸੌਖਾ ਬਣਾਉਂਦੇ ਹਨ ਅਤੇ ਤੁਹਾਡੀਆਂ ਪ੍ਰੋਟੀਨ ਜ਼ਰੂਰਤਾਂ ਨੂੰ ਤੇਜ਼ੀ ਨਾਲ ਪੂਰਾ ਕਰਦੇ ਹਨ। ਪੁੰਗਰਨ ਦੀ ਪ੍ਰਕਿਰਿਆ ਸਰੀਰ ਨੂੰ ਹੋਰ ਤੇਜ਼ੀ ਨਾਲ ਮੁੜ ਠੀਕ ਹੋਣ ਦਿੰਦੀ ਹੈ।
Published at : 25 Jul 2021 02:34 PM (IST)
ਹੋਰ ਵੇਖੋ





















