ਪੜਚੋਲ ਕਰੋ
Stomach Pain: ਪੇਟ ਦਰਦ ਨੂੰ ਕਰ ਰਹੇ ਨਜ਼ਰਅੰਦਾਜ਼, ਤਾਂ ਇਸ ਗੰਭੀਰ ਬਿਮਾਰੀ ਦੇ ਹੋ ਸਕਦੇ ਲੱਛਣ
Stomach Pain: ਜੇਕਰ ਤੁਹਾਨੂੰ ਪੇਟ ਦਰਦ ਦੇ ਨਾਲ-ਨਾਲ ਉਲਟੀ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਡਾਕਟਰ ਕੋਲ ਜਾਣ 'ਚ ਬਿਲਕੁਲ ਵੀ ਦੇਰੀ ਨਹੀਂ ਕਰਨੀ ਚਾਹੀਦੀ।
Stomach pain
1/5

ਜੇਕਰ ਪੇਟ ਦਰਦ ਦੇ ਨਾਲ-ਨਾਲ ਉਲਟੀ ਵਰਗੀ ਸਮੱਸਿਆ ਹੋ ਰਹੀ ਹੈ ਤਾਂ ਸਮਝ ਜਾਓ ਕਿ ਮਾਮਲਾ ਪੂਰੀ ਤਰ੍ਹਾਂ ਗੰਭੀਰ ਹੈ। ਜੇਕਰ ਕਿਸੇ ਵਿਅਕਤੀ ਨੂੰ ਫੂਡ ਐਲਰਜੀ, ਪੇਟ ਦੀ ਇਨਫੈਕਸ਼ਨ, ਫਲੂ ਵਰਗੀਆਂ ਸਮੱਸਿਆਵਾਂ ਹਨ ਤਾਂ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਕਈ ਵਾਰ ਐਸਿਡ ਰਿਫਲਕਸ ਕਰਕੇ ਪੇਟ ਦਰਦ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ। ਪੇਟ ਦਰਦ ਕਈ ਵਾਰ ਗੈਸ ਕਰਕੇ ਵੀ ਹੋ ਸਕਦਾ ਹੈ ਪਰ ਕਈ ਵਾਰ ਇਸ ਦਾ ਕੋਈ ਵੱਡਾ ਕਾਰਨ ਵੀ ਹੋ ਸਕਦਾ ਹੈ। ਜਿਵੇਂ ਜ਼ਿਆਦਾ ਖਾਣਾ, ਬਹੁਤ ਜ਼ਿਆਦਾ ਭੁੱਖ ਲੱਗਣਾ, ਕੁਝ ਅਜਿਹਾ ਖਾਣਾ ਜਿਸ ਨਾਲ ਬਦਹਜ਼ਮੀ ਹੋ ਗਈ, ਆਦਿ।
2/5

ਕਿਸੇ ਬਿਮਾਰੀ ਕਰਕੇ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਪੇਟ ਦਰਦ ਆਮ ਹੋ ਸਕਦਾ ਹੈ ਅਤੇ ਇਸਦੇ ਕਈ ਗੰਭੀਰ ਕਾਰਨ ਵੀ ਹੋ ਸਕਦੇ ਹਨ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਰਕੇ ਕਈ ਵਾਰ ਪੇਟ ਦਰਦ ਹੁੰਦਾ ਹੈ।
Published at : 24 Jun 2024 07:49 AM (IST)
ਹੋਰ ਵੇਖੋ





















