ਪੜਚੋਲ ਕਰੋ
Beauty Tips: ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਹੋ ਰਿਹਾ ਧੋਣ ਦਾ ਕਾਲਾਪਨ ਦੂਰ, ਤਾਂ ਅਪਣਾਓ ਆਹ ਘਰੇਲੂ ਤਰੀਕੇ
Black Neck: ਕਾਲੀ ਧੌਣ ਕਰਕੇ ਅਕਸਰ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਹੈ। ਇਸ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ।
neck
1/6

ਖੂਬਸੂਰਤ ਦਿਖਣ ਲਈ ਸਿਰਫ ਚਿਹਰੇ ਦੀ ਹੀ ਨਹੀਂ, ਸਗੋਂ ਪੂਰੇ ਸਰੀਰ ਦੀ ਸਾਂਭ-ਸੰਭਾਲ ਕਰਨੀ ਪੈਂਦੀ ਹੈ। ਅਕਸਰ ਲੋਕ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਚੱਕਰ ਵਿੱਚ ਸਰੀਰ ਦੇ ਬਾਕੀ ਅੰਗਾਂ ਨੂੰ ਭੁੱਲ ਜਾਂਦੇ ਹਨ। ਲੋਕ ਆਪਣੇ ਚਿਹਰੇ ਨੂੰ ਤਾਂ ਗੋਰਾ ਕਰ ਲੈਂਦੇ ਹਨ ਪਰ ਕਈਆਂ ਦੇ ਧੋਣ ਦਾ ਕਾਲਾਪਨ ਘੱਟ ਨਹੀਂ ਹੁੰਦਾ। ਜਿਸ ਕਾਰਨ ਲੋਕ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
2/6

ਕਈ ਵਾਰ ਲੋਕਾਂ ਨੂੰ ਧੋਣ ਤੋਂ ਕਾਲੇਪਨ ਨੂੰ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਲੋਕ ਕਈ ਤਰ੍ਹਾਂ ਦੇ ਉਪਾਅ ਅਤੇ ਇਲਾਜ ਕਰਦੇ ਹਨ। ਪਰ ਫਿਰ ਵੀ ਉਨ੍ਹਾਂ ‘ਤੇ ਅਸਰ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਕਰਨ ਨਾਲ ਤੁਸੀਂ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਪਾ ਸਕਦੇ ਹੋ।
3/6

ਸਭ ਤੋਂ ਪਹਿਲਾਂ ਤੁਸੀਂ ਦੋ ਚਮਚ ਬੇਸਣ ਲੈ ਲਓ, ਜਿਸ ਵਿੱਚ ਇੱਕ ਚਮਚ ਦਹੀਂ ਮਿਲਾ ਦਿਓ। ਇਸ ਪੇਸਟ ਨੂੰ ਆਪਣੀ ਗਰਦਨ 'ਤੇ 15 ਤੋਂ 20 ਮਿੰਟ ਤੱਕ ਲਗਾਓ, ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ 'ਚ ਤਿੰਨ ਵਾਰ ਆਪਣੀ ਧੋਣ ‘ਤੇ ਅਪਲਾਈ ਕਰੋ। ਇਸ ਤੋਂ ਇਲਾਵਾ ਐਲੋਵੇਰਾ ਜੈੱਲ ਨੂੰ ਗਰਦਨ 'ਤੇ 20 ਮਿੰਟ ਤੱਕ ਲਗਾਓ, ਫਿਰ ਠੰਡੇ ਪਾਣੀ ਨਾਲ ਧੋ ਲਓ।
4/6

ਇਸ ਉਪਾਅ ਨੂੰ ਤੁਸੀਂ ਰੋਜ਼ਾਨਾ ਕਰ ਸਕਦੇ ਹੋ। ਇੱਕ ਚਮਚ ਨਿੰਬੂ ਦੇ ਰਸ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ। ਇਸ ਦੇ ਪੇਸਟ ਨੂੰ ਧੋਣ 'ਤੇ 10 ਮਿੰਟ ਤੱਕ ਲਾ ਕੇ ਰੱਖੋ। ਟਮਾਟਰ ਨੂੰ ਵਿਚਕਾਰੋਂ ਕੱਟ ਕੇ 10 ਮਿੰਟ ਤੱਕ ਧੋਣ 'ਤੇ ਰਗੜੋ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਧੋਣ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਮਿਲੇਗਾ।
5/6

ਇੱਕ ਚਮਚ ਹਲਦੀ ਪਾਊਡਰ ਵਿੱਚ ਇੱਕ ਚਮਚ ਦੁੱਧ ਅਤੇ ਦਹੀਂ ਮਿਲਾਓ। ਇਸ ਦੇ ਪੇਸਟ ਨੂੰ ਧੋਣ 'ਤੇ 20 ਮਿੰਟ ਤੱਕ ਲਾ ਕੇ ਰੱਖੋ, ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਹਫਤੇ 'ਚ ਦੋ ਵਾਰ ਕਰੋ। ਇਸ ਤੋਂ ਇਲਾਵਾ ਹਰ ਰੋਜ਼ ਆਪਣੀ ਗਰਦਨ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ। ਧੁੱਪ ਵਿਚ ਜਾਣ ਤੋਂ ਪਹਿਲਾਂ ਆਪਣੀ ਗਰਦਨ 'ਤੇ ਸਨਸਕ੍ਰੀਨ ਲਗਾਓ, ਅਜਿਹਾ ਕਰਨ ਨਾਲ ਤੁਸੀਂ ਕਾਲੇਪਨ ਤੋਂ ਬਚੇ ਰਹੋਗੇ।
6/6

ਇਨ੍ਹਾਂ ਨੁਸਖਿਆਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਗਰਦਨ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ। ਪਰ ਕੁਝ ਲੋਕਾਂ ਨੂੰ ਐਲਰਜੀ, ਖਾਰਸ਼, ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Published at : 05 Apr 2024 09:21 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
