ਪੜਚੋਲ ਕਰੋ
Parents Tips: ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਤੇ ਸਵੈ-ਮਾਣ ਵਧਾਉਂਦੇ ਹਨ ਘਰ ਦੇ ਇਹ ਕੰਮ, ਖੋਜ ਵਿਚ ਖੁਲਾਸਾ
ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਅਸੀਂ ਬੱਚਿਆਂ ਨੂੰ ਘਰੇਲੂ ਕੰਮ ਕਰਨ ਦਿੰਦੇ ਹਾਂ ਇਹ ਉਨ੍ਹਾਂ ਦੇ ਆਤਮ-ਸਨਮਾਨ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਤੇ ਸਵੈ-ਮਾਣ ਵਧਾਉਂਦੇ ਹਨ ਘਰ ਦੇ ਇਹ ਕੰਮ
1/6

ਸਾਈਕੋਲੋਜੀ ਟੂਡੇ ਦੇ ਅਨੁਸਾਰ, ਜਦੋਂ ਬੱਚੇ ਛੋਟੀ ਉਮਰ ਤੋਂ ਹੀ ਘਰੇਲੂ ਜ਼ਿੰਮੇਵਾਰੀਆਂ ਨੂੰ ਸਮਝਣ ਲੱਗਦੇ ਹਨ ਅਤੇ ਕੰਮ ਵਿੱਚ ਮਦਦ ਕਰਨਾ ਸਿੱਖਦੇ ਹਨ, ਤਾਂ ਇਹ ਆਦਤ ਉਨ੍ਹਾਂ ਨੂੰ ਵੱਡੇ ਹੋਣ ਤੋਂ ਬਾਅਦ ਵੀ ਲਾਭ ਪਹੁੰਚਾਉਂਦੀ ਹੈ। ਅਜਿਹੇ ਬੱਚੇ ਟੀਮ ਵਰਕ ਵਿੱਚ ਮਾਹਿਰ ਬਣਦੇ ਹਨ, ਉਨ੍ਹਾਂ ਦਾ ਆਤਮ ਵਿਸ਼ਵਾਸ ਵਧਦਾ ਹੈ। ਉਹ ਆਪਣੇ ਆਪ ‘ਤੇ ਵੀ ਮਾਣ ਮਹਿਸੂਸ ਕਰਦੇ ਹਨ।
2/6

ਘਰੇਲੂ ਕੰਮ ਕਰਨ ਨਾਲ ਉਨ੍ਹਾਂ ਵਿੱਚ ਲਿੰਗ ਸਮਾਨਤਾ ਵਧਦੀ ਹੈ ਅਤੇ ਉਹ ਕੰਮ ਦੇ ਬੋਝ ਨੂੰ ਸਾਂਝਾ ਕਰਨਾ ਸਿੱਖਦੇ ਹਨ। ਇਹ ਸਾਰੀਆਂ ਚੀਜ਼ਾਂ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਆਤਮ-ਸਨਮਾਨ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ। ਬੱਚਿਆਂ ਨੂੰ ਘਰੇਲੂ ਕੰਮ ਕਰਨ ਅਤੇ ਨਵੀਆਂ ਚੀਜ਼ਾਂ ਸਿੱਖਣ ਨਾਲ ਕਈ ਹੋਰ ਹੁਨਰ ਵੀ ਤੇਜ਼ੀ ਨਾਲ ਵਿਕਸਿਤ ਹੁੰਦੇ ਹਨ।
Published at : 14 Apr 2024 03:20 PM (IST)
ਹੋਰ ਵੇਖੋ





















