ਪੜਚੋਲ ਕਰੋ
(Source: ECI/ABP News)
ਫਾਈਵ ਸਟਾਰ ਹੋਟਲ ਵਰਗੀਆਂ ਟਰਾਲੀਆਂ ਤਿਆਰ ਕਰਾ ਕੇ ਕਿਸਾਨ ਪਹੁੰਚੇ ਸਿੰਘੂ ਬਾਰਡਰ, ਲੱਖਾਂ ਦਾ ਆ ਰਿਹਾ ਖਰਚਾ

WhatsApp_Image_2021-04-01_at_626.19_PM
1/8

ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ, ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਅਤੇ ਹੁਣ ਕਿਸਾਨ ਗਰਮੀਆਂ ਦੀ ਤਿਆਰੀ 'ਚ ਰੁੱਝੇ ਗਏ ਹਨ। ਕਿਸਾਨ ਟਰਾਲੀਆਂ 'ਚ ਗਰਮੀ ਦਾ ਪ੍ਰਬੰਧ ਕਰਕੇ ਸੋਨੀਪਤ ਦੇ ਸਿੰਘੂ ਸਰਹੱਦ ਪਹੁੰਚ ਰਹੇ ਹਨ।
2/8

ਟਰਾਲੀਆਂ 'ਚ, ਕਿਸਾਨ ਫਾਈਵ ਸਟਾਰ ਵਾਂਗ ਕਮਰੇ ਬਣਾ ਕੇ ਸਿੰਘੂ ਸਰਹੱਦ 'ਤੇ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ। ਇਕ ਟਰਾਲੀ 'ਤੇ ਡੇਢ ਤੋਂ 2 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
3/8

ਹੁਣ ਤੱਕ ਤਕਰੀਬਨ 20 ਅਜਿਹੀਆਂ ਟਰਾਲੀਆਂ ਸਿੰਘੂ ਸਰਹੱਦ 'ਤੇ ਪਹੁੰਚ ਚੁੱਕੀਆਂ ਹਨ। ਸਿਰਫ ਪੰਜਾਬ ਦੇ ਹੀ ਨਹੀਂ, ਹਰਿਆਣੇ ਦੇ ਕਿਸਾਨ ਵੀ ਤਿਆਰੀ ਖਿੱਚ ਰਹੇ ਹਨ।
4/8

ਟਰਾਲੀਆਂ 'ਚ ਇਨਵਰਟਰ, ਐਲਈਡੀ, ਵਾਈ ਫਾਈ, ਇੰਟਰਨੈੱਟ ਅਤੇ ਇੱਥੋਂ ਤਕ ਕਿ ਸੋਲਰ ਪਲੇਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਿਜਲੀ ਦੀ ਕੋਈ ਘਾਟ ਨਾ ਰਹੇ।
5/8

ਸਿੰਘੂ ਸਰਹੱਦ 'ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਇਸ ਅੰਦੋਲਨ 'ਚ ਡਟੇ ਹੋਏ ਹਨ। ਸਾਡੇ ਕਿਸਾਨ ਲਗਾਤਾਰ ਸ਼ਹੀਦ ਹੋ ਰਹੇ ਹਨ, ਪਰ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ।
6/8

ਉਨ੍ਹਾਂ ਕਿਹਾ ਸਰਦੀਆਂ 'ਚ, ਅਸੀਂ ਕੰਬਲ ਅਤੇ ਅੱਗ ਦੀ ਮਦਦ ਨਾਲ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ।
7/8

ਕਿਸਾਨਾਂ ਕਿਹਾ ਇਨ੍ਹਾਂ ਟਰਾਲੀਆਂ 'ਚ ਕੋਈ ਵੀ ਆ ਕੇ ਰਹਿ ਸਕਦਾ ਹੈ ਅਤੇ ਜੇ ਜਰੂਰੀ ਹੋਇਆ, ਤਾਂ ਹੋਰ ਟਰਾਲੀਆਂ ਤਿਆਰ ਕੀਤੀਆਂ ਜਾਣਗੀਆਂ।
8/8

ਉਨ੍ਹਾਂ ਕਿਹਾ ਸਰਕਾਰ ਸਾਡੀ ਮੰਗ ਪੂਰੀ ਨਹੀਂ ਕਰ ਰਹੀ, ਪਰ ਜਦ ਤੱਕ ਸਰਕਾਰ ਸਾਡੀ ਮੰਗ ਪੂਰੀ ਨਹੀਂ ਕਰੇਗੀ। ਅਸੀਂ ਅੰਦੋਲਨ ਜਾਰੀ ਰੱਖਾਂਗੇ।
Published at : 01 Apr 2021 06:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਤਕਨਾਲੌਜੀ
ਆਟੋ
ਆਟੋ
Advertisement
ਟ੍ਰੈਂਡਿੰਗ ਟੌਪਿਕ
