ਪੜਚੋਲ ਕਰੋ
ਆਪਣੇ ਸ਼ਬਦਾਂ ਨਾਲ ਵੱਡਿਆਂ-ਵੱਡਿਆਂ ਦਾ ਮੁੂੰਹ ਬੰਦ ਕਰ ਦਿੰਦੇ ਹਨ Asududdin Owaisi, ਜਾਣੋ ਕਿੰਨੇ ਪੜ੍ਹੇ ਲਿਖੇ ਹਨ AIMIM ਚੀਫ਼
owse
1/7

Asududdin Owaisi Education: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀ ਕਰ ਲਈ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM ) ਦੇ ਮੁਖੀ ਅਸਦੁਦੀਨ ਓਵੈਸੀ ਵੀ ਯੂਪੀ ਚੋਣਾਂ ਲਈ ਤਿਆਰ ਹਨ, ਉਨ੍ਹਾਂ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਯੂਪੀ ਵਿਧਾਨ ਸਭਾ ਚੋਣਾਂ ਵਿਚ 100 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ। ਅੱਜ ਅਸੀਂ ਤੁਹਾਨੂੰ ਅਸਦੁਦੀਨ ਓਵੈਸੀ ਦੀ ਪੜ੍ਹਾਈ, ਪਰਿਵਾਰ ਅਤੇ ਸਿਆਸੀ ਕਰੀਅਰ ਬਾਰੇ ਦੱਸਣ ਜਾ ਰਹੇ ਹਾਂ।
2/7

ਅਸਦੁਦੀਨ ਓਵੈਸੀ ਦਾ ਜਨਮ 13 ਮਈ 1969 ਨੂੰ ਹੈਦਰਾਬਾਦ ਵਿਚ ਹੋਇਆ ਸੀ। ਉਸਦੀ ਮਾਤਾ ਦਾ ਨਾਮ ਨਜਮੁੰਨੀਸਾ ਅਤੇ ਪਿਤਾ ਦਾ ਨਾਮ ਸੁਲਤਾਨ ਸਲਾਹੂਦੀਨ ਓਵੈਸੀ ਹੈ। ਅਸਦੁਦੀਨ ਓਵੈਸੀ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਲਿੰਕਨ ਇਨ, ਲੰਡਨ ਤੋਂ ਬੈਚਲਰ ਆਫ਼ ਲਾਅਜ਼ ਅਤੇ ਬੈਰਿਸਟਰ-ਐਟ-ਲਾਅ ਦੀ ਪੜ੍ਹਾਈ ਕੀਤੀ। ਓਵੈਸੀ ਨੇ ਸਾਲ 1996 'ਚ ਫਰਹੀਨ ਨਾਲ ਵਿਆਹ ਕੀਤਾ ਸੀ। ਓਵੈਸੀ ਦਾ ਇਕ ਪੁੱਤਰ ਤੇ ਪੰਜ ਧੀਆਂ ਹਨ।
Published at : 13 Dec 2021 03:41 PM (IST)
ਹੋਰ ਵੇਖੋ





















