ਪੜਚੋਲ ਕਰੋ
(Source: ECI/ABP News)
ਬੱਸ 'ਚ ਇੱਕ ਲੜਕੀ ਨੂੰ ਦਿਲ ਦੇ ਬੈਠੇ ਸੀ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ, ਵਿਆਹ ਲਈ ਵੇਲਣੇ ਪਏ ਪਾਪੜ, ਜਾਣੋ ਲਵ ਸਟੋਰੀ
Shahnawaz Hussain
1/6

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਉਦਯੋਗ ਮੰਤਰੀ ਸਈਅਦ ਸ਼ਾਹਨਵਾਜ਼ ਹੁਸੈਨ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। 12 ਦਸੰਬਰ, 1968 ਨੂੰ ਬਿਹਾਰ ਦੇ ਸੁਪੌਲ ਵਿੱਚ ਜਨਮੇ ਸ਼ਾਹਨਵਾਜ਼ ਹੁਸੈਨ ਨੇ ਦਿੱਲੀ ਤੋਂ ਇੰਜਨੀਅਰਿੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਰੇਣੂ ਨਾਲ ਹੋਈ ਸੀ।
2/6

ਸ਼ਾਹਨਵਾਜ਼ ਹੁਸੈਨ ਦੀ ਇਹ ਪ੍ਰੇਮ ਕਹਾਣੀ ਕਿਸੇ ਫ਼ਿਲਮ ਤੋਂ ਘੱਟ ਨਹੀਂ। ਦਰਅਸਲ, 1986 ਵਿੱਚ ਆਪਣੀ ਗ੍ਰੈਜੂਏਸ਼ਨ ਦੌਰਾਨ ਉਹ ਅਕਸਰ ਬੱਸ ਰਾਹੀਂ ਕਾਲਜ ਜਾਇਆ ਕਰਦੇ ਸੀ। ਇਕ ਵਾਰ ਬੱਸ ਵਿਚ ਸਫਰ ਕਰਦੇ ਸਮੇਂ ਉਸ ਦੀ ਨਜ਼ਰ ਇਕ ਲੜਕੀ 'ਤੇ ਪਈ।
3/6

ਬਸ ਫ਼ਿਰ, ਉਦੋਂ ਤੋਂ ਹੀ ਸ਼ਾਹਨਵਾਜ਼ ਹੁਸੈਨ ਨੇ ਉਸ ਲੜਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਕਈ ਵਾਰ ਉਸ ਲੜਕੀ ਨਾਲ ਸ਼ਾਹਨਵਾਜ਼ ਹੁਸੈਨ ਦਾ ਆਹਮੋ-ਸਾਹਮਣਾ ਵੀ ਹੋਇਆ ਪਰ ਉਹ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਿਆ।
4/6

ਇਸ ਤੋਂ ਬਾਅਦ ਦੋਵੇਂ ਹੌਲੀ-ਹੌਲੀ ਇੱਕ ਦੂਜੇ ਦੇ ਕਰੀਬ ਆਉਣ ਲੱਗੇ, ਇਸੇ ਦੌਰਾਨ ਰੇਣੂ ਦਾ ਜਨਮ ਦਿਨ ਆ ਗਿਆ। ਫਿਰ ਸ਼ਾਹਨਵਾਜ਼ ਨੇ ਗ੍ਰੀਟਿੰਗ ਕਾਰਡ ਰਾਹੀਂ ਰੇਣੂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਪਹਿਲੀ ਵਾਰ ਰੇਣੂ ਨੇ ਉਸ ਨੂੰ ਨਾਂਹ ਕਰ ਦਿੱਤੀ।
5/6

ਰੇਣੂ ਦਾ ਮੰਨਣਾ ਸੀ ਕਿ ਸ਼ਾਹਨਵਾਜ਼ ਮੁਸਲਮਾਨ ਹੈ ਤੇ ਉਹ ਹਿੰਦੂ ਹੈ, ਇਸ ਲਈ ਦੋਵਾਂ ਦੇ ਪਰਿਵਾਰ ਇਸ ਪਿਆਰ ਨੂੰ ਅਪਣਾਉਣ ਲਈ ਤਿਆਰ ਨਹੀਂ ਹੋਣਗੇ। ਹਾਲਾਂਕਿ ਰੇਣੂ ਦੇ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਦੀ ਦੋਸਤੀ 'ਚ ਕੋਈ ਦਰਾਰ ਨਹੀਂ ਆਈ। ਸ਼ਾਹਨਵਾਜ਼ ਲਗਪਗ 9 ਸਾਲ ਤੱਕ ਰੇਣੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਨਾਉਂਦੇ ਰਹੇ। ਆਖਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਦੋਵਾਂ ਦੇ ਪਰਿਵਾਰਾਂ ਨੇ ਸਾਲ 1994 ਵਿੱਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਸੀ।
6/6

ਸ਼ਾਹਨਵਾਜ਼ ਹੁਸੈਨ, ਤਿੰਨ ਵਾਰ ਲੋਕ ਸਭਾ ਮੈਂਬਰ ਤੇ ਵਰਤਮਾਨ ਵਿੱਚ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਰੇਣੂ ਦੇ ਦੋ ਬੱਚੇ ਹਨ, ਅਦੀਬ ਹੁਸੈਨ ਤੇ ਅਰਬਾਜ਼ ਹੁਸੈਨ।
Published at : 31 Dec 2021 01:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
