ਪੜਚੋਲ ਕਰੋ
Weather Update: ਮੀਂਹ ਨੇ ਮਚਾਈ ਤਬਾਹੀ! ਕਿਤੇ ਜ਼ਮੀਨ ਖਿਸਕਣ ਅਤੇ ਕਿਤੇ ਪਾਣੀ ਭਰਿਆ, ਤਸਵੀਰਾਂ 'ਚ ਦੇਖੋ ਦੇਸ਼ ਦੇ ਮੌਸਮ ਦਾ ਹਾਲ
Weather Today: ਦੇਸ਼ ਭਰ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਦਾ ਵਿਗੜਿਆ ਹੋਇਆ ਰੂਪ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਮੌਸਮ ਵਿਭਾਗ ਨੇ 25 ਰਾਜਾਂ ਵਿੱਚ ਅਲਰਟ ਜਾਰੀ ਕੀਤਾ ਹੈ।
image source twitter
1/7

ਮੌਸਮ ਵਿਭਾਗ ਨੇ ਉੱਤਰ ਤੋਂ ਦੱਖਣ ਤੱਕ ਦੇਸ਼ ਦੇ 25 ਰਾਜਾਂ ਵਿੱਚ ਦੋ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਅਰੁਣਾਚਲ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ, ਗੁਜਰਾਤ, ਝਾਰਖੰਡ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਗੋਆ, ਛੱਤੀਸਗੜ੍ਹ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ ਹੈ। ਇਸ ਤੋਂ ਇਲਾਵਾ ਮਿਜ਼ੋਰਮ, ਤ੍ਰਿਪੁਰਾ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
2/7

ਉੱਤਰਾਖੰਡ 'ਚ ਵਿਭਾਗ ਨੇ ਚੰਬਾ, ਉੱਤਰਕਾਸ਼ੀ, ਰੁਦਰਪ੍ਰਯਾਗ 'ਚ ਮੀਂਹ ਦੀ ਸੰਭਾਵਨਾ ਜਤਾਈ ਹੈ। ਜਿਸ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Published at : 27 Jun 2023 08:30 AM (IST)
ਹੋਰ ਵੇਖੋ





















