ਪੜਚੋਲ ਕਰੋ
(Source: ECI/ABP News)
ਹਿਮਾਚਲ ਤੋਂ ਕਸ਼ਮੀਰ ਤੱਕ ਕੜਾਕੇ ਦੀ ਠੰਢ, ਅੱਗ ਦਾ ਸਹਾਰਾ ਲੈ ਰਹੇ ਲੋਕ
![](https://feeds.abplive.com/onecms/images/uploaded-images/2022/01/27/976250178eef2fb1e9612fe361e0b8a4_original.jpg?impolicy=abp_cdn&imwidth=720)
himachal_pradesh_weather_5
1/9
![ਹਿਮਾਚਲ ਪ੍ਰਦੇਸ਼ ਪਿਛਲੇ ਕਈ ਦਿਨਾਂ ਤੋਂ ਬਰਫਬਾਰੀ ਦੀ ਲਪੇਟ 'ਚ ਹੈ, ਜਿਸ ਕਾਰਨ ਸੂਬੇ 'ਚ 417 ਸੜਕਾਂ ਤੇ 253 ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਗਏ ਹਨ। ਰਾਜਧਾਨੀ ਸ਼ਿਮਲਾ 'ਚ ਬੀਤੇ ਦਿਨ ਵੀ ਬਰਫਬਾਰੀ ਹੋਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਸੂਬੇ ਵਿੱਚ 27 ਤੋਂ 30 ਜਨਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।](https://feeds.abplive.com/onecms/images/uploaded-images/2022/01/27/450777087ae35b31bc5a40e7a20427e2611f5.jpg?impolicy=abp_cdn&imwidth=720)
ਹਿਮਾਚਲ ਪ੍ਰਦੇਸ਼ ਪਿਛਲੇ ਕਈ ਦਿਨਾਂ ਤੋਂ ਬਰਫਬਾਰੀ ਦੀ ਲਪੇਟ 'ਚ ਹੈ, ਜਿਸ ਕਾਰਨ ਸੂਬੇ 'ਚ 417 ਸੜਕਾਂ ਤੇ 253 ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਗਏ ਹਨ। ਰਾਜਧਾਨੀ ਸ਼ਿਮਲਾ 'ਚ ਬੀਤੇ ਦਿਨ ਵੀ ਬਰਫਬਾਰੀ ਹੋਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਸੂਬੇ ਵਿੱਚ 27 ਤੋਂ 30 ਜਨਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
2/9
![ਹਿਮਾਚਲ ਵਿੱਚ ਬਰਫਬਾਰੀ ਕਾਰਨ 106 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਧੁੰਦ ਨੂੰ ਲੈ ਕੇ ਅੱਜ ਕੁਝ ਮੈਦਾਨੀ ਇਲਾਕਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।](https://feeds.abplive.com/onecms/images/uploaded-images/2022/01/27/79d4ee6d4ca416d21bf708c85cb4ff1377ac0.jpg?impolicy=abp_cdn&imwidth=720)
ਹਿਮਾਚਲ ਵਿੱਚ ਬਰਫਬਾਰੀ ਕਾਰਨ 106 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਧੁੰਦ ਨੂੰ ਲੈ ਕੇ ਅੱਜ ਕੁਝ ਮੈਦਾਨੀ ਇਲਾਕਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
3/9
![ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਪੰਜ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਮਨਫ਼ੀ ਹੇਠਾਂ ਚੱਲ ਰਿਹਾ ਹੈ। ਰਾਜਧਾਨੀ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 0.0, ਕੇਲੌਂਗ 'ਚ ਮਾਈਨਸ 13.3, ਕਲਪਾ 'ਚ ਮਾਈਨਸ 5.0, ਮਨਾਲੀ 'ਚ ਮਾਈਨਸ 1.8 ਡਿਗਰੀ, ਡਲਹੌਜ਼ੀ 'ਚ ਮਾਈਨਸ 1.1, ਕੁਫਰੀ 'ਚ ਮਾਈਨਸ 3.0 ਡਿਗਰੀ ਦਰਜ ਕੀਤਾ ਗਿਆ।](https://feeds.abplive.com/onecms/images/uploaded-images/2022/01/27/fcbfb37cf70f10aab2cbdd99ed428ec107f2f.jpg?impolicy=abp_cdn&imwidth=720)
ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਪੰਜ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਮਨਫ਼ੀ ਹੇਠਾਂ ਚੱਲ ਰਿਹਾ ਹੈ। ਰਾਜਧਾਨੀ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 0.0, ਕੇਲੌਂਗ 'ਚ ਮਾਈਨਸ 13.3, ਕਲਪਾ 'ਚ ਮਾਈਨਸ 5.0, ਮਨਾਲੀ 'ਚ ਮਾਈਨਸ 1.8 ਡਿਗਰੀ, ਡਲਹੌਜ਼ੀ 'ਚ ਮਾਈਨਸ 1.1, ਕੁਫਰੀ 'ਚ ਮਾਈਨਸ 3.0 ਡਿਗਰੀ ਦਰਜ ਕੀਤਾ ਗਿਆ।
4/9
![ਇਸ ਦੇ ਨਾਲ ਹੀ ਜੁਬੱੜਹੱਟੀ ਵਿੱਚ 2.6 ਡਿਗਰੀ, ਸੁੰਦਰਨਗਰ ਵਿੱਚ 5.2 ਡਿਗਰੀ, ਭੁੰਤਰ ਵਿੱਚ 4.7 ਡਿਗਰੀ, ਧਰਮਸ਼ਾਲਾ ਵਿੱਚ 5.1 ਡਿਗਰੀ, ਊਨਾ ਵਿੱਚ 9.0 ਡਿਗਰੀ, ਨਾਹਨ ਵਿੱਚ 7.6 ਡਿਗਰੀ, ਪਾਲਮਪੁਰ ਵਿੱਚ 3.4, ਸੋਲਨ ਵਿੱਚ 3.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।](https://feeds.abplive.com/onecms/images/uploaded-images/2022/01/27/9c76517b31ed0627d9a989cef8238a5a45a3b.jpg?impolicy=abp_cdn&imwidth=720)
ਇਸ ਦੇ ਨਾਲ ਹੀ ਜੁਬੱੜਹੱਟੀ ਵਿੱਚ 2.6 ਡਿਗਰੀ, ਸੁੰਦਰਨਗਰ ਵਿੱਚ 5.2 ਡਿਗਰੀ, ਭੁੰਤਰ ਵਿੱਚ 4.7 ਡਿਗਰੀ, ਧਰਮਸ਼ਾਲਾ ਵਿੱਚ 5.1 ਡਿਗਰੀ, ਊਨਾ ਵਿੱਚ 9.0 ਡਿਗਰੀ, ਨਾਹਨ ਵਿੱਚ 7.6 ਡਿਗਰੀ, ਪਾਲਮਪੁਰ ਵਿੱਚ 3.4, ਸੋਲਨ ਵਿੱਚ 3.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
5/9
![ਜੰਮੂ-ਕਸ਼ਮੀਰ 'ਚ ਬੀਤੇ ਦਿਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਆਸਮਾਨ 'ਚ ਬੱਦਲ ਛਾਏ ਰਹੇ। ਇਸ ਦੌਰਾਨ ਠੰਢ ਦਾ ਕਹਿਰ ਜਾਰੀ ਹੈ। ਸ੍ਰੀਨਗਰ ਮੌਸਮ ਵਿਗਿਆਨ ਕੇਂਦਰ ਮੁਤਾਬਕ ਕੁਝ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਪਰ ਠੰਢ ਤੋਂ ਰਾਹਤ ਨਹੀਂ ਮਿਲੇਗੀ।](https://feeds.abplive.com/onecms/images/uploaded-images/2022/01/27/ca83342a43f4f00dfa6cd7aaba168c26f2579.jpg?impolicy=abp_cdn&imwidth=720)
ਜੰਮੂ-ਕਸ਼ਮੀਰ 'ਚ ਬੀਤੇ ਦਿਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਆਸਮਾਨ 'ਚ ਬੱਦਲ ਛਾਏ ਰਹੇ। ਇਸ ਦੌਰਾਨ ਠੰਢ ਦਾ ਕਹਿਰ ਜਾਰੀ ਹੈ। ਸ੍ਰੀਨਗਰ ਮੌਸਮ ਵਿਗਿਆਨ ਕੇਂਦਰ ਮੁਤਾਬਕ ਕੁਝ ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਪਰ ਠੰਢ ਤੋਂ ਰਾਹਤ ਨਹੀਂ ਮਿਲੇਗੀ।
6/9
![ਕਸ਼ਮੀਰ ਦੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10 ਅਤੇ ਘੱਟੋ-ਘੱਟ ਤਾਪਮਾਨ 0 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਬੱਦਲ ਵੀ ਦਿਖਾਈ ਦੇ ਰਹੇ ਸੀ। ਗੁਲਮਰਗ ਵਿੱਚ ਵੱਧ ਤੋਂ ਵੱਧ ਤਾਪਮਾਨ 1 ਅਤੇ ਘੱਟੋ-ਘੱਟ ਤਾਪਮਾਨ -10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।](https://feeds.abplive.com/onecms/images/uploaded-images/2022/01/27/7cc760aac77d9c035cc455f1b8d9abb8e610b.jpg?impolicy=abp_cdn&imwidth=720)
ਕਸ਼ਮੀਰ ਦੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10 ਅਤੇ ਘੱਟੋ-ਘੱਟ ਤਾਪਮਾਨ 0 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਬੱਦਲ ਵੀ ਦਿਖਾਈ ਦੇ ਰਹੇ ਸੀ। ਗੁਲਮਰਗ ਵਿੱਚ ਵੱਧ ਤੋਂ ਵੱਧ ਤਾਪਮਾਨ 1 ਅਤੇ ਘੱਟੋ-ਘੱਟ ਤਾਪਮਾਨ -10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
7/9
![ਇਸ ਦੇ ਨਾਲ ਹੀ ਪਹਿਲਗਾਮ 'ਚ ਵੱਧ ਤੋਂ ਵੱਧ ਤਾਪਮਾਨ 6 ਤੇ ਘੱਟੋ-ਘੱਟ ਤਾਪਮਾਨ -6 ਡਿਗਰੀ ਸੈਲਸੀਅਸ ਹੈ। ਮੰਨਿਆ ਜਾ ਰਿਹਾ ਹੈ ਕਿ 31 ਜਨਵਰੀ ਨੂੰ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ।](https://feeds.abplive.com/onecms/images/uploaded-images/2022/01/27/7163043aa58a083abbfb81b5a8ab9b2c39f63.jpg?impolicy=abp_cdn&imwidth=720)
ਇਸ ਦੇ ਨਾਲ ਹੀ ਪਹਿਲਗਾਮ 'ਚ ਵੱਧ ਤੋਂ ਵੱਧ ਤਾਪਮਾਨ 6 ਤੇ ਘੱਟੋ-ਘੱਟ ਤਾਪਮਾਨ -6 ਡਿਗਰੀ ਸੈਲਸੀਅਸ ਹੈ। ਮੰਨਿਆ ਜਾ ਰਿਹਾ ਹੈ ਕਿ 31 ਜਨਵਰੀ ਨੂੰ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ।
8/9
![ਜੰਮੂ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਧੁੰਦ ਦੇ ਨਾਲ ਬੱਦਲ ਵੀ ਦੇਖੇ ਗਏ ਹਨ। ਕਟੜਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ।](https://feeds.abplive.com/onecms/images/uploaded-images/2022/01/27/74a9c456f49fba70cf7742b7fed94884fd1bb.jpg?impolicy=abp_cdn&imwidth=720)
ਜੰਮੂ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਧੁੰਦ ਦੇ ਨਾਲ ਬੱਦਲ ਵੀ ਦੇਖੇ ਗਏ ਹਨ। ਕਟੜਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ।
9/9
![ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ ਬਹੁਤ ਮਾੜੀ ਜਾਂ ਮਾੜੀ ਸ਼੍ਰੇਣੀ ਵਿੱਚ ਹੈ। ਅੱਜ ਸ੍ਰੀਨਗਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਗਰੀਬ ਸ਼੍ਰੇਣੀ ਵਿੱਚ 208 ਅਤੇ ਜੰਮੂ ਵਿੱਚ ਮੱਧਮ ਸ਼੍ਰੇਣੀ ਵਿੱਚ 124 ਦਰਜ ਕੀਤੀ ਗਈ।](https://feeds.abplive.com/onecms/images/uploaded-images/2022/01/27/f3978fc12887b989ea48b4561d5c05f18db5d.jpg?impolicy=abp_cdn&imwidth=720)
ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ ਬਹੁਤ ਮਾੜੀ ਜਾਂ ਮਾੜੀ ਸ਼੍ਰੇਣੀ ਵਿੱਚ ਹੈ। ਅੱਜ ਸ੍ਰੀਨਗਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਗਰੀਬ ਸ਼੍ਰੇਣੀ ਵਿੱਚ 208 ਅਤੇ ਜੰਮੂ ਵਿੱਚ ਮੱਧਮ ਸ਼੍ਰੇਣੀ ਵਿੱਚ 124 ਦਰਜ ਕੀਤੀ ਗਈ।
Published at : 27 Jan 2022 10:07 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)