ਪੜਚੋਲ ਕਰੋ
ਅਜੇ ਠੰਢ ਨਹੀਂ ਹੋਵੇਗੀ ਖ਼ਤਮ, ਅਗਲੇ 24 ਘੰਟਿਆਂ 'ਚ ਮੁੜ ਆਵੇਗੀ ਸੀਤ ਲਹਿਰ, ਮੀਂਹ ਤੇ ਬਰਫਬਾਰੀ ਤੁਹਾਨੂੰ ਕਰੇਗੀ ਪਰੇਸ਼ਾਨ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Weather Forecast: ਮੌਸਮ ਵਿਭਾਗ ਨੇ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪਹਾੜੀ ਇਲਾਕਿਆਂ 'ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।
Weather Forecast
1/6

ਮੌਸਮ ਵਿਭਾਗ ਅਨੁਸਾਰ 12 ਫਰਵਰੀ ਨੂੰ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ। 12 ਫਰਵਰੀ ਨੂੰ ਪੂਰਬੀ ਮੱਧ ਪ੍ਰਦੇਸ਼ ਅਤੇ ਨਾਲ ਲੱਗਦੇ ਉੱਤਰੀ ਛੱਤੀਸਗੜ੍ਹ ਵਿੱਚ ਥੋੜ੍ਹੇ ਸਮੇਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।
2/6

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਵਿਦਰਭ 'ਚ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਅਗਲੇ 24 ਘੰਟਿਆਂ 'ਚ ਮੱਧ ਪ੍ਰਦੇਸ਼, ਉੜੀਸਾ, ਝਾਰਖੰਡ, ਤੇਲੰਗਾਨਾ ਅਤੇ ਮਰਾਠਵਾੜਾ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ 13 ਫਰਵਰੀ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
Published at : 11 Feb 2024 09:49 PM (IST)
ਹੋਰ ਵੇਖੋ





















