ਪੜਚੋਲ ਕਰੋ
Photos: ਬਰਫ ਦੀ ਚਾਦਰ 'ਚ ਲੁਕਿਆ ਜੰਮੂ-ਕਸ਼ਮੀਰ, ਵੇਖੋ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ
J3
1/7

ਕਸ਼ਮੀਰ ਘਾਟੀ ਦੇ ਕਈ ਇਲਾਕਿਆਂ 'ਚ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ ਜਦਕਿ ਹੋਰ ਇਲਾਕਿਆਂ 'ਚ ਬਾਰਿਸ਼ ਦਰਜ ਕੀਤੀ ਗਈ। ਇਸ ਕਾਰਨ ਘਾਟੀ ਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਤਾਜ਼ਾ ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਖ਼ਰਾਬ ਮੌਸਮ ਕਾਰਨ ਵੈਸ਼ਨੋ ਦੇਵੀ ਧਾਮ ਨੂੰ ਜਾਣ ਵਾਲੀ ਹੈਲੀਕਾਪਟਰ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
2/7

ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਕਈ ਇਲਾਕਿਆਂ ਖਾਸ ਕਰਕੇ ਦੱਖਣ 'ਚ ਰਾਤ ਨੂੰ ਫਿਰ ਤੋਂ ਬਰਫਬਾਰੀ ਹੋਈ। ਘਾਟੀ ਦੇ ਐਂਟਰੀ ਪੁਆਇੰਟ ਮੰਨੇ ਜਾਣ ਵਾਲੇ ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਨੇੜਲੇ ਕੋਕਰਨਾਗ ਵਿੱਚ ਕਰੀਬ ਛੇ ਇੰਚ ਬਰਫ਼ਬਾਰੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਨੰਤਨਾਗ 'ਚ ਵੀ ਤਿੰਨ ਇੰਚ ਬਰਫ ਪਈ ਹੈ।
Published at : 23 Jan 2022 03:39 PM (IST)
ਹੋਰ ਵੇਖੋ





















