ਪੜਚੋਲ ਕਰੋ
Uttarakhand Tunnel Rescue: ਨਾਰਾਜ਼ ਬਾਬਾ ਬੌਖਨਾਗ ਇਸ ਕੰਮ ਨਾਲ ਹੋਏ ਖ਼ੁਸ਼, 41 ਮਜ਼ਦੂਰਾਂ ਨੂੰ ਦੁਬਾਰਾ ਮਿਲੀ ਜ਼ਿੰਦਗੀ
Uttarakhand Tunnel Rescue: ਸਿਲਕਿਆਰਾ ਸੁਰੰਗ 'ਚ 17 ਦਿਨਾਂ ਤੋਂ ਚੱਲ ਰਿਹਾ ਬਚਾਅ ਕਾਰਜ ਸਫਲ ਰਿਹਾ ਹੈ। ਪਰ ਸ਼ੁਰੂ ਵਿਚ ਵਾਰ-ਵਾਰ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਸਨ ਅਤੇ ਇਸ ਦਾ ਕਾਰਨ ਬਾਬਾ ਬੋਖਨਾਗ ਦੀ ਨਾਰਾਜ਼ਗੀ ਦੱਸਿਆ ਗਿਆ।
Uttarkashi tunnel
1/5

ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਸਿਲਕਿਆਰਾ ਸੁਰੰਗ 'ਚ 41 ਮਜ਼ਦੂਰ ਫਸ ਗਏ ਸਨ। ਪਿਛਲੇ 17 ਦਿਨਾਂ ਤੋਂ NDRF ਦੀ ਟੀਮ, ਬਚਾਅ ਦਲ ਅਤੇ ਸੁਰੰਗ ਦੇ ਨੇੜੇ ਮੌਜੂਦ ਸਾਰੇ ਲੋਕ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
2/5

ਹਾਲਾਂਕਿ ਮਜ਼ਦੂਰਾਂ ਨੂੰ ਸੁਰੰਗ 'ਚੋਂ ਕੱਢਣ ਦਾ ਕੰਮ ਆਸਾਨ ਨਹੀਂ ਸੀ। ਕਿਉਂਕਿ ਬਚਾਅ ਕਾਰਜ ਵਾਰ-ਵਾਰ ਅਸਫਲ ਹੋ ਰਿਹਾ ਸੀ। ਕੋਈ ਨਾ ਕੋਈ ਰੁਕਾਵਟ ਬਚਾਅ ਕਾਰਜ ਨੂੰ ਪੂਰਾ ਨਹੀਂ ਹੋਣ ਦੇ ਰਹੀ ਸੀ। ਇਸ ਬਾਰੇ ਸਥਾਨਕ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਬੌਖਨਾਗ ਦੀ ਨਰਾਜ਼ਗੀ ਕਾਰਨ ਅਜਿਹਾ ਹੋ ਰਿਹਾ ਹੈ। ਇੰਨਾ ਹੀ ਨਹੀਂ ਸਥਾਨਕ ਲੋਕ ਇਹ ਵੀ ਕਹਿ ਰਹੇ ਸਨ ਕਿ ਬਾਬਾ ਬੌਖਨਾਗ ਗੁੱਸੇ 'ਚ ਹੋਣ ਕਾਰਨ ਇਹ ਹਾਦਸਾ ਹੋਇਆ ਹੈ।
3/5

ਦੱਸ ਦਈਏ ਕਿ ਹਾਲ ਹੀ ਵਿੱਚ ਸੁਰੰਗ ਦੇ ਮੂੰਹ ਕੋਲ ਬਣੇ ਬਾਬਾ ਬੌਖਨਾਗ ਦੇ ਮੰਦਰ ਦੇ ਪਿੱਛੇ ਮਹਾਦੇਵ ਦੀ ਮੂਰਤੀ ਵਰਗਾ ਪਰਛਾਵਾਂ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਲੋਕ ਇਸ ਨੂੰ ਬਾਬਾ ਬੌਖਨਾਗ ਦੇ ਅਸਲ ਦਰਸ਼ਨ ਮੰਨਣ ਲੱਗ ਗਏ ਅਤੇ ਕਹਿਣ ਲੱਗੇ ਕਿ ਬਾਬਾ ਬੌਖਨਾਗ ਆਪਰੇਸ਼ਨ ਨੂੰ ਸਫਲ ਬਣਾਉਣ ਲਈ ਉਥੇ ਮੌਜੂਦ ਸਨ। ਇੱਥੋਂ ਦੇ ਸਥਾਨਕ ਲੋਕ ਬਾਬਾ ਬੌਖਨਾਥ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ।
4/5

ਜ਼ਮੀਨ ਖਿਸਕਣ, ਮਸ਼ੀਨ 'ਚ ਖਰਾਬੀ ਅਤੇ ਪੱਥਰਾਂ ਕਾਰਨ ਬਚਾਅ ਕਾਰਜ 'ਚ ਕਾਫੀ ਦਿੱਕਤਾਂ ਆਈਆਂ। ਇਸ ਤੋਂ ਬਾਅਦ ਉਸਾਰੀ ਕੰਪਨੀਆਂ ਦੇ ਅਧਿਕਾਰੀਆਂ ਨੇ ਬਾਬਾ ਬੋਖਨਾਗ ਤੋਂ ਮੁਆਫੀ ਮੰਗੀ।
5/5

ਹੁਣ ਸਫਲ ਬਚਾਅ ਕਾਰਜ ਤੋਂ ਬਾਅਦ ਵਿਦੇਸ਼ੀ ਮਾਹਰ ਆਰਨੋਲਡ ਡਿਕਸ ਨੇ ਬਾਬਾ ਬੌਖਨਾਗ ਦੇ ਮੰਦਰ ਨੇੜੇ ਮੱਥਾ ਟੇਕਿਆ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਬਾਬਾ ਬੌਖਨਾਗ ਦਾ ਧੰਨਵਾਦ ਕੀਤਾ।
Published at : 28 Nov 2023 09:57 PM (IST)
ਹੋਰ ਵੇਖੋ
Advertisement
Advertisement




















