ਪੜਚੋਲ ਕਰੋ
ਜਦੋਂ ਯੂਪੀ ਪਹੁੰਚੇ Lalu Prasad Yadav ਤਾਂ ਭੜਕ ਗਏ ਸੀ Mulayam Singh, ਦੋਵਾਂ ਵਿਚਾਲੇ ਹੋਈ ਸੀ ਅਜਿਹੀ ਜ਼ੁਬਾਨੀ ਜੰਗ
Lalu Prasad Yadav
1/6

ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਆਪਸ ਵਿੱਚ ਸਮਧੀ ਹਨ। ਲਾਲੂ ਦੀ ਬੇਟੀ ਰਾਜਲਕਸ਼ਮੀ ਦਾ ਵਿਆਹ ਮੁਲਾਇਮ ਸਿੰਘ ਦੇ ਪੋਤੇ ਤੇਜ ਪ੍ਰਤਾਪ ਨਾਲ ਹੋਇਆ ਹੈ। ਦੋਵਾਂ ਦਾ ਵਿਆਹ ਸਾਲ 2015 'ਚ ਹੋਇਆ ਸੀ। ਸਮਧੀ ਬਣਨ ਤੋਂ ਪਹਿਲਾਂ ਲਾਲੂ ਅਤੇ ਮੁਲਾਇਮ ਇੱਕ-ਦੂਜੇ 'ਤੇ ਜ਼ੁਬਾਨੀ ਹਮਲਾ ਬੋਲ ਚੁੱਕੇ ਹਨ।
2/6

ਇੱਕ ਵਾਰ ਤਾਂ ਮੁਲਾਇਮ ਸਿੰਘ ਨੇ ਲਾਲੂ ਪ੍ਰਸਾਦ ਯਾਦਵ ਨੂੰ ਕਾਂਗਰਸ ਪਾਰਟੀ ਦੇ ਪੈਰ ਚੱਟਣ ਵਾਲਾ ਵੀ ਕਿਹਾ ਸੀ। ਇਹ ਮਾਮਲਾ ਸਾਲ 2013 ਦਾ ਹੈ ਜਦੋਂ ਮੁਜ਼ੱਫਰਨਗਰ ਵਿੱਚ ਫਿਰਕੂ ਦੰਗੇ ਹੋਏ ਸਨ।
3/6

ਫਿਰ ਦੰਗਿਆਂ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਮੁਜ਼ੱਫਰਨਗਰ ਪਹੁੰਚੇ ਸਨ ਅਤੇ ਉਥੇ ਪੀੜਤਾਂ ਨੂੰ ਮਿਲਣ ਤੋਂ ਬਾਅਦ ਸਮਾਜਵਾਦੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਅਸਲ 'ਚ ਉਦੋਂ ਸੂਬੇ 'ਚ ਸਪਾ ਦੀ ਸਰਕਾਰ ਸੀ।
4/6

ਲਾਲੂ ਦੇ ਬਿਆਨਾਂ 'ਤੇ ਮੁਲਾਇਮ ਸਿੰਘ ਯਾਦਵ ਨੇ ਪਲਟਵਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੇ ਤਲਬੇ ਚੱਟੋ ਜਾ ਕੇ। ਜੇਕਰ ਕੋਈ ਹੱਲ ਨਾ ਬਚਿਆ ਤਾਂ ਇਹੀ ਕਰਾਂਗੇ। ਲਾਲੂ ਹੁਣ ਕਾਂਗਰਸ ਨੂੰ ਖੁਸ਼ ਕਰ ਰਹੇ ਹਨ, ਕਿਉਂਕਿ ਇਹ ਜਾਣਦੇ ਹਨ ਕਿ ਕਾਂਗਰਸ ਮੇਰੇ ਖਿਲਾਫ ਹੈ।
5/6

ਮੁਲਾਇਮ ਨੇ ਅੱਗੇ ਕਿਹਾ ਸੀ, 'ਲਾਲੂ ਵਾਰ-ਵਾਰ ਕਹਿੰਦੇ ਹਨ ਕਿ ਮੁਲਾਇਮ ਸਿੰਘ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ ਜਾਵੇਗਾ। ਮੈਂ ਕਦੋਂ ਕਿਹਾ ਕਿ ਤੁਸੀਂ ਸਾਨੂੰ ਬਣਾਉਂਦੇ ਹੋ? ਇਸ ਤੋਂ ਪਹਿਲਾਂ ਵੀ ਅਜਿਹਾ ਨਹੀਂ ਹੋਣ ਦਿੱਤਾ ਗਿਆ। ਤੁਹਾਨੂੰ ਕੌਣ ਨਹੀਂ ਜਾਣਦਾ।'
6/6

ਲਾਲੂ ਨੇ ਵੀ ਮੀਡੀਆ 'ਚ ਮੁਲਾਇਮ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੱਤਾ ਸੀ। ਲਾਲੂ ਨੇ ਕਿਹਾ ਸੀ ਕਿ ਮੁਜ਼ੱਫਰਨਗਰ ਦੰਗਿਆਂ ਦੇ ਪੀੜਤ ਪਰੇਸ਼ਾਨ ਹਨ ਅਤੇ ਕੁਝ ਲੋਕ ਸੈਫਈ 'ਚ ਮਨੋਰੰਜਨ ਕਰ ਰਹੇ ਹਨ। ਰਾਤ ਭਰ ਸੈਫਈ 'ਚ ਡਾਂਸ ਦੇਖਿਆ ਹੈ, ਇਸ ਲਈ ਉਨ੍ਹਾਂ ਦੀ ਗਰਮੀ ਅਜੇ ਘੱਟ ਨਹੀਂ ਹੋਈ।
Published at : 29 Jan 2022 03:45 PM (IST)
ਹੋਰ ਵੇਖੋ
Advertisement
Advertisement




















