ਪੜਚੋਲ ਕਰੋ
ਪੰਜਾਬ 'ਚ 5 ਦਿਨਾਂ ਲਈ ਹਨ੍ਹੇਰੀ-ਮੀਂਹ ਦੀ ਚੇਤਾਵਨੀ: 6 ਜ਼ਿਲਿਆਂ ਵਿੱਚ ਔਰੇਂਜ ਅਲਰਟ, ਮਾਨਸੂਨ 25 ਜੂਨ ਤੋਂ ਪਹਿਲਾਂ ਆਉਣ ਦੇ ਆਸਾਰ
ਪੰਜਾਬ 'ਚ ਅੱਜ ਤੋਂ ਨਵੇਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ। ਸੂਬੇ ਭਰ 'ਚ ਅੱਜ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਔਰੇਂਜ ਅਤੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਆਉਣ ਵਾਲੀ 3 ਜੂਨ ਤੱਕ ਰਾਜ ਵਿੱਚ ਯੈਲੋ ਅਲਰਟ ਜਾਰੀ
image source twitter
1/6

ਇਸ ਵਾਰ ਭਾਰਤ ਵਿੱਚ ਮਾਨਸੂਨ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਹ 25 ਜੂਨ ਤੋਂ ਬਾਅਦ ਦਸਤਕ ਦੇ ਸਕਦਾ ਹੈ
2/6

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਥੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਮੀਂਹ ਦੀ ਵੀ ਸੰਭਾਵਨਾ ਹੈ। ਜਦਕਿ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Published at : 29 May 2025 02:23 PM (IST)
ਹੋਰ ਵੇਖੋ





















