ਪੜਚੋਲ ਕਰੋ
ਪੰਜਾਬੀਓ ਦਿਓ ਧਿਆਨ! ਜੇ ਕੀਤੀ ਇਹ ਗਲਤੀ ਤਾਂ ਠੁੱਕੇਗਾ 15 ਲੱਖ ਤੱਕ ਦਾ ਜੁਰਮਾਨਾ...ਵਰਤੋਂ ਸਾਵਧਾਨੀ
ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਚਾਈਨਾ ਡੋਰ ਵਰਤਣ ਵਾਲਿਆਂ ਨੂੰ 10 ਹਜ਼ਾਰ ਤੋਂ 15 ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ। ਜੇ ਕੋਈ ਚਾਈਨਾ ਡੋਰ ਬਾਰੇ ਜਾਣਕਾਰੀ ਦੇਵੇਗਾ, ਤਾਂ ਉਸਨੂੰ 25 ਹਜ਼ਾਰ ਰੁਪਏ ਇਨਾਮ ਮਿਲੇਗਾ।
image source twitter
1/6

ਜੇ ਕੋਈ ਚਾਈਨਾ ਡੋਰ ਬਾਰੇ ਜਾਣਕਾਰੀ ਦੇਵੇਗਾ, ਤਾਂ ਉਸਨੂੰ 25 ਹਜ਼ਾਰ ਰੁਪਏ ਇਨਾਮ ਮਿਲੇਗਾ। ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨਾਲ ਹਾਈਕੋਰਟ ਨੇ ਸੰਤੁਸ਼ਟੀ ਜਤਾਈ ਅਤੇ ਮਾਮਲਾ ਖਤਮ ਕਰ ਦਿੱਤਾ।
2/6

ਕੋਰਟ ਇੱਕ ਖ਼ਬਰ ਦੇ ਆਧਾਰ 'ਤੇ ਘਾਤਕ ਡਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਦਾਇਰ ਕੀਤੀ ਗਈ ਦੂਜੀ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਇੱਕ 6 ਸਾਲ ਦੇ ਬੱਚੇ ਦੀ ਡਾਈਨਾ ਡੋਰ ਕਾਰਨ ਜਾਨ ਚਲੀ ਗਈ। ਪਹਿਲੀ ਪਟੀਸ਼ਨ ਦਾ ਨਿਬੇੜਾ ਅਧਿਕਾਰੀਆਂ ਨੂੰ ਪਟੀਸ਼ਨਰ ਦੀ ਸ਼ਿਕਾਇਤ 'ਤੇ ਗੌਰ ਕਰਨ ਤੇ ਸਪੱਸ਼ਟ ਆਦੇਸ਼ ਦੇਣ ਦੇ ਨਿਰਦੇਸ਼ ਦੇ ਨਾਲ ਕੀਤਾ ਗਿਆ ਸੀ।
Published at : 04 Jul 2025 02:03 PM (IST)
ਹੋਰ ਵੇਖੋ





















