ਪੜਚੋਲ ਕਰੋ
(Source: ECI/ABP News)
11 ਤੋਂ 12 ਵਜੇ ਦੇ ਮੌਨ 'ਤੇ ਪੰਜਾਬ ਸਰਕਾਰ ਦੇ ਹੁਕਮਾਂ ਖ਼ਿਲਾਫ਼ ਡਟੇ ਬੱਸ ਆਪਰੇਟਰ

1/5

ਸਵੇਰ 11 ਵਜੇ ਤੋਂ 12 ਦੇ ਟ੍ਰੈਫਿਕ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਹੁਕਮਾਂ ਖਿਲਾਫ ਬੱਸ ਆਪਰੇਟਰਾਂ ਨੇ ਨਾਅਰੇਬਾਜ਼ੀ ਕੀਤੀ।
2/5

ਪੰਜਾਬ ਸਰਕਾਰ ਵੱਲੋਂ ਕਰੋਨਾ ਵਿੱਚ ਮਰੇ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਇਕ ਘੰਟੇ ਲਈ ਸਾਈਲੈਂਸ ਜ਼ੋਨ ਰੱਖਣ ਅਤੇ ਟ੍ਰੈਫਿਕ ਬੰਦ ਕਰਨ ਦੇ ਹੁਕਮਾਂ ਦੇ ਖ਼ਿਲਾਫ਼ ਅੱਜ ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਬੱਸ ਅਪਰੇਟਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੱਕਾ ਜਾਮ ਕਰ ਦਿੱਤਾ।
3/5

ਬੱਸ ਅਪਰੇਟਰਾਂ ਨੇ ਦੋਸ਼ ਲਾਇਆ ਕਿ ਅਸੀਂ ਪਹਿਲਾਂ ਵੀ ਲੌਕਡਾਉਣ ਕਾਰਨ ਘਾਟੇ ਵਿੱਚ ਜਾ ਰਹੇ ਹਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਸਾਨੂੰ ਖਤਮ ਕਰਨ ਦੇ ਨਾਂ 'ਤੇ ਇਹ ਹੁਕਮ ਜਾਰੀ ਕਰ ਰਹੀ ਹੈ ਕਿ ਸੜਕਾਂ 'ਤੇ ਟਰੈਫਿਕ ਬੰਦ ਕਰਕੇ ਕੋਰੋਨਾ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
4/5

ਇਸ ਮੌਕੇ ਬੱਸ ਅਪਰੇਟਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਵੀ ਬਹਿਸ ਕਰਦੇ ਦਿਖਾਈ ਦਿੱਤੇ।
5/5

ਇਸ ਟ੍ਰੈਫਿਕ ਜਾਮ ਕਾਰਨ ਬੱਸ ਸਟੈਂਡ ਦੇ ਬਾਹਰ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਸਵਾਰੀਆਂ ਵੀ ਖੱਜਲ ਖੁਆਰ ਹੁੰਦੀਆਂ ਦਿਖਾਈ ਦਿੱਤੀਆਂ।
Published at : 27 Mar 2021 12:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
