ਪੜਚੋਲ ਕਰੋ
ਕੈਪਟਨ ਦੇ ਦੋਹਰੇ ਮਾਪ-ਦੰਡ! ਲੀਡਰਾਂ ਲਈ ਨਹੀਂ ਕੋਈ ਕੋਰੋਨਾ ਦਿਸ਼ਾ-ਨਿਰਦੇਸ਼, ਯਕੀਨ ਨਹੀਂ ਤਾਂ ਵੇਖੋ ਤਸਵੀਰਾਂ

ਕੈਪਟਨ ਦੇ ਦੋਹਰੇ ਮਾਪ-ਦੰਡ! ਲੀਡਰਾਂ ਲਈ ਨਹੀਂ ਕੋਈ ਕੋਰੋਨਾ ਦਿਸ਼ਾ-ਨਿਰਦੇਸ਼, ਯਕੀਨ ਨਹੀਂ ਤਾਂ ਵੇਖੋ ਤਸਵੀਰਾਂ
1/5

ਕੋਰੋਨਾ ਨੂੰ ਲੈ ਕੇ ਸਖਤੀ ਵਿੱਚ ਪੰਜਾਬ ਸਰਕਾਰ ਦੇ ਦੋਹਰੇ ਮਾਪ-ਦੰਡ ਨਜ਼ਰ ਆ ਰਹੇ ਹਨ। ਇੰਝ ਲੱਗਦਾ ਹੈ ਕਿ ਲੀਡਰਾਂ ਲਈ ਕੋਈ ਕੋਰੋਨਾ ਦਿਸ਼ਾ-ਨਿਰਦੇਸ਼ ਨਹੀਂ ਹਨ। ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਵੇਖੋ ਤਸਵੀਰਾਂ-
2/5

ਦਰਅਸਲ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਮਗਰੋਂ ਹੁਣ ਮੇਅਰ ਤੇ ਪ੍ਰਧਾਨਾਂ ਦੀ ਚੋਣ ਹੋਣੀ ਹੈ। ਨਗਰ ਨਿਗਮ ਦੀ ਚੋਣਾਂ 14 ਫਰਵਰੀ ਨੂੰ ਹੋਈਆਂ ਸਨ।
3/5

ਮੋਗਾ ਵਿੱਚ ਵੀ ਨਗਰ ਨਿਗਮ ਦਾ ਮੇਅਰ ਬਣਾਉਣ ਨੂੰ ਲੈ ਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੋਗਾ ਦੇ MLA ਹਰਜੋਤ ਕਮਲ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਜਿੱਤੇ ਹੋਏ ਨਗਰ ਨਿਗਮ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ।
4/5

ਇਸ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ ਦੀਆਂ ਧੱਜੀਆਂ ਉਡਾਈਆਂ ਗਈਆਂ। ਇੱਥੇ 200 ਤੋਂ ਵੱਧ ਇਕੱਠ ਸੀ ਤੇ ਕਈਆਂ ਨੇ ਮਾਸਕ ਵੀ ਨਹੀਂ ਪਾਏ ਸੀ।
5/5

ਦੱਸ ਦਈਏ ਕਿ ਪੰਜਾਬ ਸਰਕਾਰ ਜਨਤਾ ਨੂੰ ਹਰ ਰੋਜ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ ਲਾਉਣ ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਬਾਰੇ ਕਹਿ ਰਹੀ ਹੈ। ਉਥੇ ਹੀ ਸਰਕਾਰ ਦੇ ਮੰਤਰੀ ਤੇ ਕਾਂਗਰਸੀ ਵਰਕਰ ਮਾਸਕ ਤੋਂ ਬਹੁਤ ਦੂਰ ਹਨ।
Published at : 13 Apr 2021 02:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿੱਖਿਆ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
