ਪੜਚੋਲ ਕਰੋ
Punjab News: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ, ਬਿਕਰਮ ਮਜੀਠੀਆ ਨੇ ਫਿਰ ਘੇਰਿਆ CM ਮਾਨ ਨੂੰ, ਬੋਲੇ- ''ਪੈਸਾ ਪੰਜਾਬ ਦਾ, ਮੌਜਾਂ ਦਿੱਲੀ ਵਾਲੇ ’ਸਾਹਿਬ’ ਦੀਆਂ''
ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ 1150 ਕਰੋੜ ਰੁਪਏ ਦੇ ਨਵਾਂ ਕਰਜ਼ਾ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ।

image source twitter
1/5

ਪੰਜਾਬ ਸਰਕਾਰ ਆਪਣੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਜਾਣਕਾਰੀ ਬਿਕਰਮ ਮਜੀਠੀਆ ਵੱਲੋਂ ਐਕਸ (ਪਹਿਲਾਂ ਟਵਿੱਟਰ) ਉੱਤੇ ਲੰਬੀ ਚੌੜੀ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ।
2/5

ਦੱਸ ਦਈਏ ਪੰਜਾਬ ਵਿੱਚ ਸਰਕਾਰ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਅਤੇ ਆਮ ਆਦਮੀ ਕਲੀਨਿਕ ਚਲਾਉਣ ਲਈ ਸਬਸਿਡੀ ਦੇ ਰੂਪ ਵਿੱਚ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਖਰਚਣੇ ਪੈਂਦੇ ਹਨ। ਸਰਕਾਰ ‘ਤੇ ਸਬਸਿਡੀ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਰਕੇ ਸਰਕਾਰ ਨੂੰ ਕਰਜ਼ਾ ਲੈਣਾ ਪਿਆ ਹੈ।
3/5

ਬਿਕਰਮ ਮਜੀਠੀਆ ਨੇ ਟਵੀਟ ਕਰਕੇ ਪਾ ਕੇ ਪੁੱਛਿਆ ਹੈ ਕਿ ''ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਹੋਰ ਕਰਜ਼ਈ ਕਰਨ ਦਾ ਕੰਮ ਜਾਰੀ। ਹੁਣ ਚੁੱਕਿਆ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ। ਪਿਛਲੇ 2.5 ਸਾਲਾਂ ਵਿਚ ਸਿਵਾਏ ਨਵਾਂ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ''
4/5

ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ- ‘’ਨਾ ਸੂਬੇ ਵਿਚ ਕੋਈ ਵਿਕਾਸ ਕਾਰਜ , ਨਾ ਕੋਈ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ , ਨਾ ਕੋਈ ਨਵਾਂ ਨਿਵੇਸ਼। ਨਵਾਂ ਉਦਯੋਗਿਕ ਨਿਵੇਸ਼ ਉਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸਹਿਮੇ। ਕਰਜ਼ਾ ਚੁੱਕ-ਚੁੱਕ ਸਿਵਾਏ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦੇ ਕੋਈ ਪ੍ਰਾਪਤੀ ਨਹੀਂ। ਪੈਸਾ ਪੰਜਾਬ ਦਾ, ਮੌਜਾਂ ਦਿੱਲੀ ਵਾਲੇ ’ਸਾਹਿਬ’ ਦੀਆਂ। ਕੁਝ ਤਾਂ ਅਕਲ ’ਤੇ ਹੱਥ ਮਾਰੋ ਭਗਵੰਤ ਮਾਨ ਸਾਬ।‘’
5/5

ਆਪਣੀ ਗੱਲ ਖਤਮ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- “ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋਂ ਜਵਾਬ ਦੇ ਗਏ ਅਗਲੇ। ਹੁਣ ਤਾਂ ਪੰਜਾਬੀਆਂ ਦੀ ਸੁਣੋ ਜਿਹਨਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਹੈ। ਪੰਜਾਬ ਬਚਾਓ, ਪੰਜਾਬ ਲਈ ਕੰਮ ਕਰੋ! ਛੱਡੋ ਖਹਿੜਾ ਦਿੱਲੀ ਦਾ !''
Published at : 06 Oct 2024 01:32 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
