ਪੜਚੋਲ ਕਰੋ
ਕਾਂਸਟੇਬਲ ਨਹੀਂ ਕਰ ਸਕਦਾ ਹਰ ਚਲਾਨ, ਸਿਰਫ ਇਸ ਕੋਲ ਹੈ ਅਧਿਕਾਰ ! ਇਨ੍ਹਾਂ ਨਿਯਮਾਂ ਨੂੰ ਜਾਣੋ
ਕਈ ਵਾਰ ਜਲਦਬਾਜ਼ੀ ਕਾਰਨ ਸਾਡੇ ਵੱਲੋਂ ਕੋਈ ਨਾ ਕੋਈ ਟ੍ਰੈਫਿਕ ਨਿਯਮ ਤੋੜ ਦਿੱਤਾ ਜਾਂਦਾ ਹੈ। ਅਜਿਹੇ 'ਚ ਟ੍ਰੈਫਿਕ ਪੁਲਿਸ ਵਾਲਿਆਂ ਨੇ ਚਲਾਨ ਕੱਟ ਦਿੰਦੇ ਹਨ। ਪਰ ਇੱਥੇ ਕੁਝ ਗੱਲਾਂ ਹਨ ਜੋ ਤੁਹਾਨੂੰ ਧਿਆਨ ਚ ਰੱਖਣੀਆ ਚਾਹੀਦੀਆਂ ਹਨ।
ਕਾਂਸਟੇਬਲ ਨਹੀਂ ਕਰ ਸਕਦਾ ਹਰ ਚਲਾਨ, ਸਿਰਫ ਇਸ ਕੋਲ ਹੈ ਅਧਿਕਾਰ ! ਇਨ੍ਹਾਂ ਨਿਯਮਾਂ ਨੂੰ ਜਾਣੋ
1/5

ਤੁਹਾਡਾ ਚਲਾਨ ਜਾਰੀ ਕਰਨ ਲਈ, ਟ੍ਰੈਫਿਕ ਪੁਲਿਸ ਕੋਲ ਇੱਕ ਚਲਾਨ ਬੁੱਕ ਜਾਂ ਈ-ਚਲਾਨ ਮਸ਼ੀਨ ਹੋਣੀ ਚਾਹੀਦੀ ਹੈ। ਇਹਨਾਂ ਦੋਨਾਂ ਵਿੱਚੋਂ ਘੱਟੋ-ਘੱਟ ਇੱਕ ਦੇ ਬਿਨਾਂ, ਤੁਹਾਡਾ ਚਲਾਨ ਕੱਟਿਆ ਨਹੀਂ ਜਾ ਸਕਦਾ।
2/5

ਟ੍ਰੈਫਿਕ ਪੁਲਿਸ ਮੁਲਾਜ਼ਮ ਲਈ ਵੀ ਆਪਣੀ ਵਰਦੀ ਵਿੱਚ ਰਹਿਣਾ ਲਾਜ਼ਮੀ ਹੈ। ਉਸਦੀ ਵਰਦੀ ਵਿੱਚ ਉਸਦਾ ਬੈਜ ਨੰਬਰ ਅਤੇ ਉਸਦਾ ਨਾਮ ਹੋਣਾ ਚਾਹੀਦਾ ਹੈ। ਜੇਕਰ ਉਨ੍ਹਾਂ ਕੋਲ ਵਰਦੀ ਨਹੀਂ ਹੈ, ਤਾਂ ਤੁਸੀਂ ਪੁਲਿਸ ਵਾਲੇ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਵੀ ਕਹਿ ਸਕਦੇ ਹੋ।
3/5

ਟ੍ਰੈਫਿਕ ਪੁਲਿਸ ਦਾ ਹੈੱਡ ਕਾਂਸਟੇਬਲ ਤੁਹਾਡੇ ਤੋਂ ਸਿਰਫ 100 ਰੁਪਏ ਦਾ ਜੁਰਮਾਨਾ ਕੱਟ ਸਕਦਾ ਹੈ। ਜ਼ਿਆਦਾ ਜੁਰਮਾਨਾ ਸਿਰਫ਼ ਟਰੈਫ਼ਿਕ ਅਫ਼ਸਰ (ਏ.ਐੱਸ.ਆਈ. ਜਾਂ ਐੱਸ.ਆਈ.) ਵੱਲੋਂ ਹੀ ਕੱਟਿਆ ਜਾ ਸਕਦਾ ਹੈ। ਮਤਲਬ ਇਹ ਅਧਿਕਾਰੀ 100 ਰੁਪਏ ਤੋਂ ਵੱਧ ਦੇ ਚਲਾਨ ਕੱਟ ਸਕਦੇ ਹਨ।
4/5

ASI, SI ਅਤੇ ਇੰਸਪੈਕਟਰ ਨੂੰ ਜੁਰਮਾਨਾ ਲਗਾਉਣ ਦਾ ਅਧਿਕਾਰ ਹੈ। ਉਨ੍ਹਾਂ ਦੀ ਮਦਦ ਲਈ ਟ੍ਰੈਫਿਕ ਕਾਂਸਟੇਬਲ ਮੌਜੂਦ ਹਨ। ਉਨ੍ਹਾਂ ਨੂੰ ਕਿਸੇ ਦੀ ਕਾਰ ਦੀ ਚਾਬੀ ਕੱਢਣ ਜਾਂ ਕਾਰ ਦੇ ਟਾਇਰ ਵਿੱਚੋਂ ਹਵਾ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ। ਉਹ ਤੁਹਾਡੇ ਨਾਲ ਗਲਤ ਤਰੀਕੇ ਨਾਲ ਗੱਲ ਵੀ ਨਹੀਂ ਕਰ ਸਕਦੇ।
5/5

ਜਦੋਂ ਟਰੈਫਿਕ ਕਾਂਸਟੇਬਲ ਤੁਹਾਡੇ ਵਾਹਨ ਦੀ ਚਾਬੀ ਕੱਢਦਾ ਹੈ, ਤਾਂ ਤੁਹਾਨੂੰ ਉਸ ਘਟਨਾ ਦੀ ਵੀਡੀਓ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਉਸ ਇਲਾਕੇ ਦੇ ਪੁਲਿਸ ਸਟੇਸ਼ਨ ਜਾ ਕੇ ਕਿਸੇ ਸੀਨੀਅਰ ਅਧਿਕਾਰੀ ਨੂੰ ਇਹ ਵੀਡੀਓ ਦਿਖਾ ਸਕਦੇ ਹੋ ਅਤੇ ਉਸ ਨੂੰ ਸ਼ਿਕਾਇਤ ਕਰ ਸਕਦੇ ਹੋ।
Published at : 03 Jul 2023 03:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
