ਪੜਚੋਲ ਕਰੋ
ਕੈਨੇਡਾ ਤੋਂ ਚੰਗੀ ਖਬਰ! ਬਦਲੇ ਵਰਕ ਪਰਮਿਟ ਨਿਯਮ, ਭਾਰਤੀਆਂ ਨੂੰ ਮਿਲੇਗਾ ਲਾਭ
ਕੈਨੇਡਾ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਨਵੀਂ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਿਟ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਨਾਲ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ..
( Image Source : Freepik )
1/6

ਕੈਨੇਡਾ ਦੀ ਲਗਪਗ 4 ਕਰੋੜ ਆਬਾਦੀ ਵਿੱਚੋਂ 14 ਲੱਖ ਲੋਕ ਭਾਰਤੀ ਮੂਲ ਦੇ ਹਨ। ਵੱਡੀ ਗਿਣਤੀ ਵਿੱਚ ਭਾਰਤੀ ਪੜ੍ਹਾਈ ਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਵਰਕ ਪਰਮਿਟ ਵਿੱਚ ਢਿੱਲ ਭਾਰਤੀਆਂ ਲਈ ਬਹੁਤ ਫਾਇਦੇਮੰਦ ਹੋਵੇਗੀ।
2/6

ਮੀਡੀਆ ਰਿਪੋਰਟਾਂ ਮੁਤਾਬਕ ਵਰਕ ਪਰਮਿਟ ਨਿਯਮਾਂ ਵਿੱਚ ਬਦਲਾਅ ਕੈਨੇਡੀਅਨ ਸਰਕਾਰ ਦੀ ਇੱਕ ਅਸਥਾਈ ਜਨਤਕ ਨੀਤੀ ਹੈ, ਜੋ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰ ਬਦਲਣ ਵੇਲੇ ਕੁਝ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ। ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਰੁਜ਼ਗਾਰ ਬਦਲਣ ਤੋਂ ਬਾਅਦ ਜਾਂ ਵਰਕ ਪਰਮਿਟ ਦੀ ਅਰਜ਼ੀ ਲੰਬਿਤ ਹੋਣ 'ਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਹਨ।
3/6

ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਬਾਅਦ ਵੀ ਪਰਮਿਟ ਲੰਬੇ ਸਮੇਂ ਤੱਕ ਨਹੀਂ ਆਉਂਦਾ। ਅਜਿਹੇ ਵਿੱਚ ਹੁਣ ਜੇਕਰ ਕੋਈ ਨਵੀਂ ਨੌਕਰੀ ਜੁਆਇੰਨ ਕਰਦਾ ਹੈ, ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।
4/6

ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਵਰਕ ਪਰਮਿਟ ਨਿਯਮਾਂ ਤਹਿਤ ਵੈਧ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨਾ ਜ਼ਰੂਰੀ ਹੈ।
5/6

ਹੁਣ ਉਹ ਵਰਕ ਪਰਮਿਟ ਅਰਜ਼ੀ ਲੰਬਿਤ ਹੋਣ 'ਤੇ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਹਨ। ਹੁਣ ਤੱਕ ਮੈਨਟੇਨ ਸਟੇਟਸ ਉਤੇ ਰਹਿਣ ਵਾਲੇ ਵਿਦੇਸ਼ੀ ਵਰਕ ਪਰਮਿਟ ਅਰਜ਼ੀ ਲੰਬਿਤ ਹੋਣ 'ਤੇ ਕੰਮ ਕਰਨ ਲਈ ਅਧਿਕਾਰਤ ਸਨ ਪਰ ਵਰਕ ਪਰਮਿਟ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕਿਸੇ ਨਵੇਂ ਕਾਰੋਬਾਰ ਜਾਂ ਮਾਲਕ ਕੋਲ ਨਹੀਂ ਜਾ ਸਕਦੇ ਸਨ। ਅਜਿਹੇ ਲੋਕਾਂ ਨੂੰ ਇਸ ਨਵੇਂ ਨਿਯਮ ਦਾ ਲਾਭ ਹੋਵੇਗਾ।
6/6

ਨਵੀਂ ਨੀਤੀ ਤਹਿਤ ਕਲੋਜ਼ਡ ਵਰਕ ਪਰਮਿਟ 'ਤੇ ਕੰਮ ਕਰਨ ਵਾਲਾ ਕਰਮਚਾਰੀ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਨਵੀਂ ਕੰਪਨੀ ਜਾਂ ਨਵੀਂ ਪੋਜੀਸ਼ਨ ਵਿੱਚ ਕੰਮ ਸ਼ੁਰੂ ਕਰ ਸਕਦਾ ਹੈ। ਇਸ ਲਈ ਉਸ ਨੂੰ ਸਿਰਫ਼ ਇਮੀਗ੍ਰੇਸ਼ਨ, ਰਿਫਿਊਜ਼ੀ ਤੇ ਸਿਟੀਜਨਸ਼ਿਪ ਕੈਨੇਡਾ ਤੋਂ ਇਜਾਜ਼ਤ ਲੈਣੀ ਪਵੇਗੀ। ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਨੇ ਪੁਰਾਣੀ ਨੀਤੀ ਦੀ ਥਾਂ ਲੈ ਲਈ ਹੈ। ਇਸ ਨੀਤੀ ਵਿੱਚ ਇੱਕ ਵੱਡਾ ਬਦਲਾਅ ਇਹ ਹੈ ਕਿ ਹੁਣ ਨਵੀਂ ਵਰਕ ਪਰਮਿਟ ਅਰਜ਼ੀ ਦੌਰਾਨ ਬਾਇਓਮੈਟ੍ਰਿਕਸ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ।
Published at : 12 Jun 2025 04:18 PM (IST)
ਹੋਰ ਵੇਖੋ
Advertisement
Advertisement





















