ਪੜਚੋਲ ਕਰੋ
See Photos : ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਸਮਾਗਮਾਂ ‘ਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
Khalsa saajna Diwas Day
1/6

ਸਿਨਸਿਨਾਟੀ, ਓਹਾਇਓ: ਖਾਲਸਾ ਸਾਜਨਾ ਦਿਵਸ ਮੌਕੇ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
2/6

ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਪੰਜ ਪਿਆਰਿਆ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਏ ਗਏ। ਇਹ ਪਹਿਲੀ ਵਾਰ ਸੀ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਵੀ ਲੰਗਿਆਂ।
3/6

ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ, ਭਾਈ ਨਿਰਮਲ ਨੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
4/6

ਵਿਸਾਖੀ ਦੇ ਇਹਨਾਂ ਸਮਾਗਮਾ ਦੌਰਾਨ ਪੂਰਾ ਹਫਤਾ ਭਾਈ ਪਿਆਰਾ ਸਿੰਘ ਪ੍ਰੇਮੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਅਤੇ ਗੁਰੁ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
5/6

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਖੁਨ ਦੇ ਟੈਸਟ (ਕਲੋਸਟਰੋਲ, ਸ਼ੁਗਰ), ਬਲੱਡ ਪਰੈਸ਼ਰ, ਦਿਲ ਦੀ ਈਕੇਜੀ, ਅਤੇ ਡਾਕਟਰੀ ਸਲਾਹ ਮਸ਼ਵਰਾ ਵੀ ਦਿੱਤਾ ਗਿਆ। ਸਿੱਖ ਭਾਈਚਾਰੇ ਦੇ ਡਾਕਟਰੀ ਖਿੱਤੇ ਨਾਲ ਜੁੜੇ ਮੈਂਬਰਾਂ ਨੇ ਇਹ ਸੇਵਾ ਕੀਤੀ।
6/6

ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ, ਸੇਵਾਦਾਰਾਂ ਅਤੇ ਪਹਿਲੀ ਵਾਰ ਸ਼ਹਿਰ ਵਿੱਚ ਕੱਢੇ ਗੲੈ ਨਗਰ ਕੀਰਤਨ ਦੋਰਾਨ ਆਪਣੀਆਂ ਸੇਵਾਵਾਂ ਲਈ ਵੈਸਟ ਚੈਸਟਰ ਪੁਲਿਸ ਦਾ ਧੰਨਵਾਦ ਕੀਤਾ।
Published at : 18 Apr 2022 01:11 PM (IST)
ਹੋਰ ਵੇਖੋ





















