ਪੜਚੋਲ ਕਰੋ
Virat Kohli vs Babar Azam: ਵਿਰਾਟ ਕੋਹਲੀ ਦੇ ਸਾਹਮਣੇ ਨਹੀਂ ਟਿਕਦੇ ਬਾਬਰ ਆਜ਼ਮ, ਅੰਕੜੇ ਵੇਖ ਤੁਸੀਂ ਵੀ ਕਹੋਗੇ ਵਾਹ, ਵਾਹ...
Virat Kohli vs Babar Azam: ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਮੌਜੂਦਾ ਸੀਜ਼ਨ 'ਚ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਉਹਨਾਂ 3 ਅਰਧ ਸੈਂਕੜੇ ਲਾਏ ਹਨ। ਦੂਜੇ ਪਾਸੇ ਬਾਬਰ ਆਜ਼ਮ ਹੁਣ ਤੱਕ ਕਿਸੇ ਵੀ ਮੈਚ ਵਿੱਚ 10 ਦੌੜਾਂ ਨਹੀਂ ਬਣਾ ਸਕੇ
ਵਿਰਾਟ ਕੋਹਲੀ
1/8

ਵਿਰਾਟ ਕੋਹਲੀ ਨੇ ਮੌਜੂਦਾ ਟੀ-20 ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਹੁਣ ਤੱਕ 4 'ਚੋਂ 3 ਮੈਚਾਂ ਵਿੱਚ ਅਰਧ ਸੈਂਕੜੇ ਲਾਏ ਹਨ। ਇੰਨਾ ਹੀ ਨਹੀਂ ਉਹ ਇਸ ਦੌਰਾਨ ਆਊਟ ਵੀ ਨਹੀਂ ਹੋਇਆ ਹੈ। ਉਹਨਾਂ 220 ਦੀ ਔਸਤ ਨਾਲ 220 ਦੌੜਾਂ ਬਣਾਈਆਂ ਹਨ। 82 ਨਾਬਾਦ ਸਭ ਤੋਂ ਵਧੀਆ ਸਕੋਰ ਹੈ। ਉਨ੍ਹਾਂ ਇਹ ਪਾਰੀ ਪਾਕਿਸਤਾਨ ਖਿਲਾਫ਼ ਖੇਡੀ ਸੀ।
2/8

ਟੀ-20 ਵਿਸ਼ਵ ਕੱਪ 'ਚ ਵੀ ਟੀਮ ਇੰਡੀਆ ਦਾ ਪ੍ਰਦਰਸ਼ਨ ਹੁਣ ਤੱਕ ਚੰਗਾ ਰਿਹਾ ਹੈ। ਟੀਮ ਨੇ 4 'ਚੋਂ 3 ਮੈਚ ਜਿੱਤੇ ਹਨ ਅਤੇ ਗਰੁੱਪ 2 ਦੀ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਉਨ੍ਹਾਂ ਦੇ ਸੈਮੀਫਾਈਨਲ ਦਾ ਰਾਹ ਬਹੁਤ ਆਸਾਨ ਹੋ ਗਿਆ ਹੈ। ਟੀਮ 6 ਨਵੰਬਰ ਨੂੰ ਫਾਈਨਲ ਮੈਚ ਵਿੱਚ ਜ਼ਿੰਬਾਬਵੇ ਨਾਲ ਭਿੜੇਗੀ।
Published at : 03 Nov 2022 03:11 PM (IST)
ਹੋਰ ਵੇਖੋ





















