ਪੜਚੋਲ ਕਰੋ
PHOTOS: ਜੈਸ਼ਾਹ ਤੋਂ ਬਾਅਦ ਕੌਣ ਬਣੇਗਾ BCCI ਦਾ ਨਵਾਂ ਸਕੱਤਰ? ਇਨ੍ਹਾਂ ਨਾਵਾਂ ਨੂੰ ਲੈਕੇ ਹੋਵੇਗੀ ਕਾਫੀ ਚਰਚਾ
BCCI Secretary Post: ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਆਈਸੀਸੀ ਦੇ ਚੇਅਰਮੈਨ ਬਣ ਗਏ ਹਨ। ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਉਨ੍ਹਾਂ ਦੀ ਥਾਂ ਕੌਣ ਲਵੇਗਾ। ਇੱਥੇ ਅਸੀਂ ਤੁਹਾਨੂੰ 5 ਨਾਵਾਂ ਬਾਰੇ ਦੱਸਾਂਗੇ।

BCCI
1/7

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਹੁਣ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਬਣ ਗਏ ਹਨ। ਆਈਸੀਸੀ ਨੇ ਪਿਛਲੇ ਮੰਗਲਵਾਰ (27 ਅਗਸਤ) ਨੂੰ ਜੈ ਸ਼ਾਹ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।
2/7

ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਬੀਸੀਸੀਆਈ ਸਕੱਤਰ ਦੇ ਅਹੁਦੇ 'ਤੇ ਉਨ੍ਹਾਂ ਦੀ ਥਾਂ ਕੌਣ ਲਵੇਗਾ? ਆਈਸੀਸੀ ਵਿੱਚ ਅਹੁਦਾ ਸੰਭਾਲਣ ਲਈ ਜੈ ਸ਼ਾਹ ਨੂੰ ਬੀਸੀਸੀਆਈ ਦਾ ਅਹੁਦਾ ਛੱਡਣਾ ਹੋਵੇਗਾ। ਤਾਂ ਆਓ ਜਾਣਦੇ ਹਾਂ ਕਿ ਹੁਣ ਜੈ ਸ਼ਾਹ ਦੀ ਜਗ੍ਹਾ ਬੀਸੀਸੀਆਈ ਸਕੱਤਰ ਦੇ ਤੌਰ 'ਤੇ ਕਿਸ ਦੀ ਚਰਚਾ ਹੋ ਰਹੀ ਹੈ।
3/7

ਅਰੁਣ ਧੂਮਲ: ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੂੰ ਬੀਸੀਸੀਆਈ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕੋਲ ਬੀਸੀਸੀਆਈ ਨਾਲ ਕੰਮ ਕਰਨ ਦਾ ਚੰਗਾ ਤਜਰਬਾ ਹੈ।
4/7

ਦੇਵਜੀਤ ਸੈਕੀਆ: ਹੋਰਨਾਂ ਵਾਂਗ ਦੇਵਜੀਤ ਸੈਕੀਆ ਇੰਨੇ ਮਸ਼ਹੂਰ ਨਹੀਂ ਹਨ। ਹਾਲਾਂਕਿ ਬੀਸੀਸੀਆਈ ਸਕੱਤਰ ਬਣਨ ਦੀ ਸੂਚੀ ਵਿੱਚ ਦੇਵਜੀਤ ਸੈਕੀਆ ਦਾ ਨਾਂ ਕਾਫੀ ਅੱਗੇ ਮੰਨਿਆ ਜਾ ਰਿਹਾ ਹੈ।
5/7

ਰੋਹਨ ਜੇਟਲੀ: ਮਰਹੂਮ ਨੇਤਾ ਅਰੁਣ ਜੇਟਲੀ ਦੇ ਪੁੱਤਰ ਅਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਪ੍ਰਧਾਨ ਰੋਹਨ ਜੇਟਲੀ ਨੂੰ ਵੀ ਬੀਸੀਸੀਆਈ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
6/7

ਰਾਜੀਵ ਸ਼ੁਕਲਾ: ਬੀਸੀਸੀਆਈ ਦੇ ਉਪ ਪ੍ਰਧਾਨ ਅਤੇ ਸਾਬਕਾ ਆਈਪੀਐਲ ਚੇਅਰਮੈਨ ਰਾਜੀਵ ਸ਼ੁਕਲਾ ਦਾ ਨਾਂ ਵੀ ਸਕੱਤਰ ਦੇ ਅਹੁਦੇ ਲਈ ਚਰਚਾ ਵਿੱਚ ਹੈ। ਉਨ੍ਹਾਂ ਕੋਲ ਬੀਸੀਸੀਆਈ ਨਾਲ ਕੰਮ ਕਰਨ ਦਾ ਵੀ ਚੰਗਾ ਤਜਰਬਾ ਹੈ।
7/7

ਆਸ਼ੀਸ਼ ਸ਼ੇਲਾਰ: ਬੀਸੀਸੀਆਈ ਦੇ ਮੌਜੂਦਾ ਖਜ਼ਾਨਚੀ ਆਸ਼ੀਸ਼ ਸ਼ੈਲਾਰ ਦਾ ਨਾਂ ਵੀ ਸਕੱਤਰ ਦਾ ਅਹੁਦਾ ਸੰਭਾਲਣ ਦੀ ਦੌੜ ਵਿੱਚ ਨਜ਼ਰ ਆ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੀਸੀਸੀਆਈ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਂਦੀ ਹੈ।
Published at : 28 Aug 2024 09:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲਾਈਫਸਟਾਈਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
