ਪੜਚੋਲ ਕਰੋ
(Source: ECI/ABP News)
Shane Warne Death : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦਾ ਦੇਹਾਂਤ, 12 ਘੰਟੇ ਪਹਿਲਾਂ ਕੀਤਾ ਸੀ ਇਹ ਟਵੀਟ
5
1/5

ਦੁਨੀਆ ਦੇ ਮਹਾਨ ਸਪਿਨਰਾਂ 'ਚੋਂ ਇਕ ਆਸਟ੍ਰੇਲੀਆ ਦੇ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ ਹੈ। ਉਹ 52 ਸਾਲਾਂ ਦੇ ਸਨ। ਖ਼ਬਰਾਂ ਅਨੁਸਾਰ ਵਾਰਨ ਥਾਈਲੈਂਡ ਦੇ ਕੋਹ ਸਾਮੂਈ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਵਾਰਨ ਦੀ ਪ੍ਰਬੰਧਕੀ ਟੀਮ ਵੱਲੋਂ ਜਾਰੀ ਬਿਆਨ ਮੁਤਾਬਕ ਸ਼ੇਨ ਕੋਹ ਸਾਮੂਈ ਦੇ ਇੱਕ ਵਿਲਾ ਵਿੱਚ ਬੇਹੋਸ਼ ਪਾਇਆ ਗਿਆ।
2/5

ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਵਾਰਨ ਦੇ ਨਾਂ ਹੈ। ਉਨ੍ਹਾਂ ਨੇ 1992 ਤੋਂ 2007 ਤੱਕ 145 ਟੈਸਟ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 25.41 ਦੀ ਗੇਂਦਬਾਜ਼ੀ ਔਸਤ ਨਾਲ 708 ਵਿਕਟਾਂ ਲਈਆਂ।
3/5

ਮੁਰਲੀਧਰਨ ਨੇ ਟੈਸਟ 'ਚ 800 ਵਿਕਟਾਂ ਹਾਸਲ ਕੀਤੀਆਂ ਹਨ। 1993 ਤੋਂ 2005 ਤੱਕ ਉਸਨੇ 194 ਵਨਡੇ ਮੈਚਾਂ ਵਿੱਚ 293 ਵਿਕਟਾਂ ਲਈਆਂ। 1999 ਦੇ ਕ੍ਰਿਕੇਟ ਵਿਸ਼ਵ ਕੱਪ ਦੀ ਜੇਤੂ ਆਸਟਰੇਲਿਆਈ ਟੀਮ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਿਹਾ ਸੀ।
4/5

ਸ਼ੇਨ ਵਾਰਨ ਨੇ 1992 ਵਿੱਚ ਭਾਰਤ ਦੇ ਖਿਲਾਫ ਸਿਡਨੀ ਟੈਸਟ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ ਖੇਡਿਆ ਸੀ।
5/5

ਦੱਸ ਦੇਈਏ ਕਿ ਵਾਰਨ ਨੇ ਆਪਣਾ ਆਖਰੀ ਟਵੀਟ 12 ਘੰਟੇ ਪਹਿਲਾਂ ਕੀਤਾ ਸੀ। ਇਸ ਟਵੀਟ 'ਚ ਉਨ੍ਹਾਂ ਨੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਡ ਮਾਰਸ਼ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਸੀ। ਇਸ ਟਵੀਟ 'ਚ ਉਨ੍ਹਾਂ ਲਿਖਿਆ ਕਿ ਉਹ ਸਾਡੀ ਖੇਡ ਦੇ ਮਹਾਨ ਖਿਡਾਰੀ ਸਨ। ਉਸਨੇ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪ੍ਰੇਰਿਤ ਕੀਤਾ।
Published at : 04 Mar 2022 08:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
