ਪੜਚੋਲ ਕਰੋ
Head Coach of India Team: ਕੀ ਟੀਮ ਇੰਡੀਆ ਦੇ ਕੋਚ ਬਣਨ ਦੀ ਦੌੜ 'ਚ ਇਨ੍ਹਾਂ ਦਿੱਗਜਾਂ ਨੂੰ ਪਛਾੜ ਸਕਣਗੇ MS Dhoni ? ਜਾਂ ਇਸ ਵਿਦੇਸ਼ੀ ਤੋਂ ਖਾਣਗੇ ਮਾਤ
Head Coach of India Team: ਆਈਪੀਐੱਲ 2024 ਦਾ 17ਵਾਂ ਸੀਜ਼ਨ ਖਤਮ ਹੁੰਦੇ ਹੀ ਪ੍ਰਸ਼ੰਸਕਾਂ ਨੂੰ ਟੀ-20 ਵਿਸ਼ਵ ਕੱਪ ਵਿੱਚ ਖਿਡਾਰੀਆਂ ਦਾ ਜਲਵਾ ਵੇਖਣ ਨੂੰ ਮਿਲੇਗਾ।
Head Coach of India Team List
1/6

ਇਸ ਵਿਚਾਲੇ 25 ਮਈ ਤੋਂ ਪਹਿਲਾਂ ਕਈ ਖਿਡਾਰੀਆਂ ਦਾ ਟੀਮ ਵਿੱਚੋਂ ਪੱਤਾ ਕੱਟਿਆ ਜਾ ਸਕਦਾ ਹੈ। ਇਸ ਵਿਚਾਲੇ ਲਗਾਤਾਰ ਟੀਮ ਇੰਡੀਆ ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਲੈ ਸਵਾਲੀਆ ਨਿਸ਼ਾਨ ਜਾਰੀ ਹੈ। ਇਸ ਵਿਚਾਲੇ ਟੀਮ ਇੰਡੀਆ ਦਾ ਕੋਟ ਕੌਣ ਬਣੇਗਾ ਇਸ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਟੀਮ ਇੰਡੀਆ ਨੇ ਜੂਨ ਮਹੀਨੇ 'ਚ ਟੀ-20 ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ ਅਤੇ ਪ੍ਰਬੰਧਕਾਂ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਹੋਣ ਵਾਲੇ ਇਸ ਮੈਗਾ ਈਵੈਂਟ ਲਈ ਟੀਮ ਦਾ ਐਲਾਨ ਵੀ ਕਰ ਦਿੱਤਾ ਹੈ।
2/6

ਇਸਦੇ ਨਾਲ ਹੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਟੀ-20 ਵਿਸ਼ਵ ਕੱਪ 'ਚ ਰਾਹੁਲ ਦ੍ਰਾਵਿੜ ਦੀ ਕੋਚਿੰਗ ਬਰਕਰਾਰ ਰਹੇਗੀ, ਉਥੇ ਹੀ ਇਸ ਟੂਰਨਾਮੈਂਟ ਤੋਂ ਤੁਰੰਤ ਬਾਅਦ ਇਕ ਹੋਰ ਕੋਚ ਟੀਮ ਇੰਡੀਆ ਨਾਲ ਜੁੜ ਜਾਵੇਗਾ। ਬੀਸੀਸੀਆਈ ਦੇ ਪ੍ਰਬੰਧਨ ਨੇ ਟੀਮ ਇੰਡੀਆ ਦੇ ਕੋਚ ਦੇ ਅਹੁਦੇ ਲਈ ਵੈਕੇਂਸੀ ਜਾਰੀ ਕਰ ਦਿੱਤੀ ਹੈ ਅਤੇ ਕਈ ਲੋਕਾਂ ਨੇ ਇਸ ਲਈ ਅਪਲਾਈ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪਰ ਮਾਹਿਰਾਂ ਅਨੁਸਾਰ ਕੋਚ ਬਣਨ ਦੀ ਦੌੜ ਵਿੱਚ ਤਿੰਨ ਦਿੱਗਜਾਂ ਦੇ ਨਾਂ ਸਭ ਤੋਂ ਪਹਿਲਾਂ ਆ ਰਹੇ ਹਨ।
Published at : 16 May 2024 12:17 PM (IST)
ਹੋਰ ਵੇਖੋ





















