ਪੜਚੋਲ ਕਰੋ
ਸਚਿਨ ਨੇ ਆਪਣੇ ਬੇਟੇ ਅਰਜੁਨ ਤੇਂਦੁਲਕਰ ਲਈ ਚੁਣਿਆ ਯੋਗਰਾਜ ਸਿੰਘ ਨੂੰ ਕੋਚ, ਗੁੱਸੇ 'ਚ ਯੁਵਰਾਜ ਦੇ ਪਿਤਾ ਮਾਰ ਦਿੰਦੇ ਨੇ ਥੱਪੜ
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦਾ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਹੈ। 23 ਸਾਲਾ ਅਰਜੁਨ 27ਵੇਂ ਆਲ ਇੰਡੀਆ ਜੇਪੀ ਅੱਤਰੀ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਪਹੁੰਚਿਆ ਹੈ।
ਅਰਜੁਨ ਤੇਂਦੁਲਕਰ
1/8

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਕ੍ਰਿਕਟਰ ਅਰਜੁਨ ਤੇਂਦੁਲਕਰ ਦਾ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਹੈ। 23 ਸਾਲਾ ਅਰਜੁਨ 27ਵੇਂ ਆਲ ਇੰਡੀਆ ਜੇਪੀ ਅੱਤਰੀ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਪਹੁੰਚਿਆ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਉਹਨਾਂ ਨੂੰ ਸਿਖਲਾਈ ਦੇ ਰਹੇ ਹਨ। ਸਾਬਕਾ ਕ੍ਰਿਕਟਰ ਯੋਗਰਾਜ 1980 ਦੇ ਦਹਾਕੇ 'ਚ ਟੀਮ ਇੰਡੀਆ ਲਈ ਵੀ ਖੇਡ ਚੁੱਕੇ ਹਨ।
2/8

ਅਰਜੁਨ ਤੇਂਦੁਲਕਰ ਗੋਆ ਟੀਮ ਦੀ ਵੱਲੋਂ ਟੂਰਨਾਮੈਂਟ ਖੇਡਣ ਲਈ ਚੰਡੀਗੜ੍ਹ ਪਹੁੰਚੇ ਸਨ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨਾਲ ਅਰਜੁਨ ਦੇ ਅਭਿਆਸ ਸੈਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਯੋਗਰਾਜ ਸਿੰਘ ਲਗਭਗ ਇਕ ਹਫਤੇ ਤੋਂ ਅਰਜੁਨ ਨੂੰ ਟ੍ਰੇਨਿੰਗ ਦੇ ਰਹੇ ਹਨ।
Published at : 25 Sep 2022 03:03 PM (IST)
ਹੋਰ ਵੇਖੋ




















