ਪੜਚੋਲ ਕਰੋ
Facebook ਨੇ ਹਟਾਏ 1 ਕਰੋੜ ਤੋਂ ਵੱਧ ਅਕਾਊਂਟ! ਕਿਤੇ ਤੁਸੀਂ ਵੀ ਤਾਂ ਨਹੀਂ ਸ਼ਾਮਲ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Facebook: Meta ਨੇ 2025 ਦੀ ਪਹਿਲੀ ਛਿਮਾਹੀ ਵਿੱਚ Facebook ਤੋਂ ਲਗਭਗ 10 ਮਿਲੀਅਨ ਜਾਅਲੀ ਅਤੇ ਸਪੈਮ ਖਾਤਿਆਂ ਨੂੰ ਹਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ।
1/6

Meta ਨੇ ਹਾਲ ਹੀ ਵਿੱਚ ਇੱਕ ਬਲੌਗ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸਪੈਮ ਫੈਲਾਉਣ ਵਾਲੇ ਅਤੇ AI ਰਾਹੀਂ ਬਣਾਏ ਗਏ ਕੰਟੈਂਟ ਨੂੰ ਫੇਸਬੁੱਕ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਅਕਾਊਂਟਸ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਿਨਾਂ ਕ੍ਰੈਡਿਟ ਦਿੱਤੇ ਦੂਜਿਆਂ ਦੀ ਕੰਟੈਂਟ ਨੂੰ ਦੁਬਾਰਾ ਪੋਸਟ ਕਰਦੇ ਹਨ।
2/6

Meta ਹੁਣ ਫੇਕ ਜਾਂ ਚੋਰੀ ਹੋਏ ਕੰਟੈਂਟ ਦੀ ਪਹੁੰਚ ਨੂੰ ਸੀਮਤ ਕਰਨ ਲਈ ਡੁਪਲੀਕੇਟ ਵੀਡੀਓ ਜਾਂ ਤਸਵੀਰਾਂ ਦੀ ਪਛਾਣ ਕਰਨ ਲਈ ਤਕਨਾਲੌਜੀ ਦੀ ਵਰਤੋਂ ਕਰ ਰਿਹਾ ਹੈ।
3/6

ਆਹ ਦਵਾਈਆਂ ਨਾਲ ਵਧਦਾ ਹਾਰਟ ਅਟੈਕ ਦਾ ਖਤਰਾ? ਹਾਰਟ ਅਟੈਕ ਦੀ ਸਮੱਸਿਆ ਅੱਜਕੱਲ੍ਹ ਆਮ ਹੋ ਗਈ ਹੈ ਖਰਾਬ ਲਾਈਫਸਟਾਈਲ, ਤਣਾਅ ਅਤੇ ਸਮੋਕਿੰਗ ਵਰਗੀਆਂ ਆਦਤਾਂ ਦੇ ਕਰਕੇ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਦਵਾਈਆਂ ਨਾਲ ਵਧਦਾ ਹਾਰਟ ਅਟੈਕ ਦਾ ਖਤਰਾ ਕੁਝ ਨਾਨਸਟੇਰਾਈਡਲ ਐਂਟੀ-ਇਨਫਲੇਮੇਂਟਰੀ ਦਵਾਈਆਂ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਡਾਇਬਟੀਜ਼ ਦੀ ਦਵਾਈਆਂ ਨਾਲ ਵੀ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਕਾਰਟੀਕੋਸਟੇਰਾਇਡ, ਮਾਈਟੋਕੌਡ੍ਰੀਅਲ, ਡਿਸਫੰਕਸ਼ਨ, ਇਮਿਊਨ ਰਿਸਪਾਂਸ, ਐਂਟੀਸਾਈਕੋਟਿਕ ਆਦਿ ਦਵਾਈਆਂ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਪੇਨ ਕਿਲਰ ਲੈ ਰਹੇ ਹੋ ਤਾਂ ਤੁਹਾਨੂੰ ਵੀ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ, Meta ਨੇ ਸਪੈਮ ਗਤੀਵਿਧੀਆਂ ਅਤੇ ਅਸਧਾਰਨ ਵਿਵਹਾਰ ਕਰਕੇ ਲਗਭਗ 5 ਲੱਖ ਪ੍ਰੋਫਾਈਲਾਂ ਨੂੰ ਸੀਮਤ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਦੀ ਕਮਾਈ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਉਨ੍ਹਾਂ ਦੀਆਂ ਪੋਸਟਾਂ ਦੀ ਵਿਜ਼ੀਬਲਿਟੀ ਘਟਾ ਦਿੱਤੀ ਗਈ ਹੈ ਅਤੇ ਕੁਮੈਂਟਸ ਨੂੰ ਵੀ ਘਟਾ ਦਿੱਤਾ ਗਿਆ ਹੈ। ਕੰਪਨੀ ਦੇ ਅਨੁਸਾਰ, ਇਹ ਪ੍ਰੋਫਾਈਲ ਪਲੇਟਫਾਰਮ ਨੂੰ ਸਿਰਫ਼ ਧਿਆਨ ਖਿੱਚਣ ਵਾਲੀ ਅਤੇ ਘੱਟ-ਕੁਆਲਿਟੀ ਵਾਲੇ ਕੰਟੈਂਟ ਨਾਲ ਪਲੇਟਫਾਰਮ ਨੂੰ ਭਰ ਰਹੇ ਸਨ।
4/6

Meta ਦੇ CEO ਮਾਰਕ ਜ਼ੁਕਰਬਰਗ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਕੰਪਨੀ ਅਗਲੇ ਸਾਲ ਆਪਣਾ ਪਹਿਲਾ AI ਸੁਪਰਕਲੱਸਟਰ ਔਨਲਾਈਨ ਲਿਆਉਣ ਜਾ ਰਹੀ ਹੈ ਅਤੇ ਇਸ ਲਈ ਅਰਬਾਂ ਡਾਲਰ ਦਾ ਨਿਵੇਸ਼ ਕਰੇਗੀ। ਇਹ ਕਦਮ ਕੰਪਨੀ ਦੇ ਫੇਕ ਅਤੇ ਘੱਟ-ਗੁਣਵੱਤਾ ਵਾਲੇ ਕੰਟੈਂਟ ਦੀ ਨਿਗਰਾਨੀ ਲਈ ਏਆਈ ਦੀ ਵਰਤੋਂ ਕਰਨ ਦੇ ਯਤਨਾਂ ਦਾ ਹਿੱਸਾ ਹੈ।
5/6

Facebook ਤੋਂ ਇਲਾਵਾ, YouTube ਨੇ ਵੀ AI ਦੁਆਰਾ ਬਣਾਈ ਗਏ ਅਤੇ ਸਪੈਮ ਕੰਟੈਂਟ ਨੂੰ ਰੋਕਣ ਲਈ ਆਪਣੇ ਮੋਨੇਟਾਈਜੇਸ਼ਨ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਸੋਸ਼ਲ ਮੀਡੀਆ 'ਤੇ AI ਦੀ ਮਦਦ ਨਾਲ ਕੰਟੈਂਟ ਬਣਾਉਣਾ ਹੁਣ ਬਹੁਤ ਆਸਾਨ ਹੋ ਗਿਆ ਹੈ, ਜਿਸ ਕਾਰਨ ਫੇਕ ਅਤੇ ਸਤਹੀ ਕੰਟੈਂਟ ਦਾ ਹੜ੍ਹ ਆ ਗਿਆ ਹੈ।
6/6

ਅਜਿਹੀ ਸਥਿਤੀ ਵਿੱਚ, ਕੰਪਨੀਆਂ ਹੁਣ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ। ਮੈਟਾ ਵੱਲੋਂ ਚੁੱਕਿਆ ਗਿਆ ਇਹ ਵੱਡਾ ਕਦਮ ਇਹ ਸਪੱਸ਼ਟ ਕਰਦਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਹੁਣ ਸਿਰਫ਼ ਮਾਤਰਾ 'ਤੇ ਨਹੀਂ ਸਗੋਂ ਗੁਣਵੱਤਾ 'ਤੇ ਜ਼ੋਰ ਦੇ ਰਹੀਆਂ ਹਨ।
Published at : 19 Jul 2025 02:18 PM (IST)
ਹੋਰ ਵੇਖੋ
Advertisement
Advertisement





















