12 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਹੋਵੇਗਾ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ 705 ਸ਼ਰਧਾਲੂਆਂ ਦਾ ਜੱਥਾ
1974 ਦੇ ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਪਾਕਿਸਤਾਨ-ਭਾਰਤ ਪ੍ਰੋਟੋਕੋਲ ਤਹਿਤ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਵਿਸਾਖੀ ਦੇ ਦਿਹਾੜੇ 'ਤੇ 10 ਦਿਨਾਂ ਦੇ ਲਈ ਰਵਾਨਾ ਹੋ ਰਿਹਾ ਜੱਥਾ 21 ਅਪ੍ਰੈਲ ਨੂੰ ਅਟਾਰੀ ਵਾਹਘਾ ਸਰਹੱਦ ਰਸਤਿਓਂ ਭਾਰਤ ਪਰਤੇਗਾ।
A group of 705 pilgrims will leave the office of the SGPC on April 12 to visit shrines in Pakistan
ਅੰਮ੍ਰਿਤਸਰ: ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਸਾਲਾਨਾ ਵਿਸਾਖੀ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ 2,200 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC) ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਵੀਰਵਾਰ ਨੂੰ ਕਿਹਾ ਕਿ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ 900 ਸ਼ਰਧਾਲੂਆਂ ਦੇ ਨਾਂ ਭੇਜੇ ਸੀ, ਜਿਨ੍ਹਾਂ ਚੋਂ 705 ਸ਼ਰਧਾਲੂਆਂ ਨੂੰ ਵੀਜ਼ਾ ਮਿਲ ਗਿਆ ਹੈ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਦਫਤਰ 'ਚ ਪਾਸਪੋਰਟ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਕੋਰੋਨਾ ਦਾ ਟੈਸਟ ਹੋਣਾ ਜਰੂਰੀ ਹੈ। ਪਾਸਪੋਰਟ ਲੈਣ ਆਏ ਸ਼ਰਧਾਲੂਆਂ ਦੇ ਮਨਾਂ 'ਚ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਉਤਸ਼ਾਹ ਹੈ, ਸਿੱਖ ਸ਼ਰਧਾਲੂ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜੇ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ‘ਚ ਕੁਝ ਸ਼ਰਧਾਲੂ ਅਜਿਹੇ ਵੀ ਹਨ ਜੋ ਪਿਛਲੀ ਵਿਸਾਖੀ 'ਤੇ ਵੀਜ਼ਾ ਲੱਗਣ ਕਾਰਨ ਪਾਕਿਸਤਾਨ ਨਹੀਂ ਨਾ ਸਕੇ, ਕਿਉਂਕਿ ਉਸ ਵੇਲੇ ਜੱਥੇ ਨੂੰ ਕੋਰੋਨਾ ਨਿਯਮਾਂ ਕਰਕੇ ਇਜਾਜ਼ਤ ਨਹੀਂ ਮਿਲੀ ਸੀ।
ਇਸ ਦੌਰਾਨ ਸਿਵਲ ਸਰਜਨ ਅੰਮ੍ਰਿਤਸਰ ਦੇ ਦਫਤਰ ਵੱਲੋਂ ਜੱਥੇ ਦੇ ਸ਼ਰਧਾਲੂਆਂ ਦੇ ਆਰਟੀਪੀਸੀਆਰ (ਕੋਵਿਡ) ਟੈਸਟ ਲਈ ਦੋ ਦਿਨ ਟੀਮ ਤਾਇਨਾਤ ਕਰੇਗੀ ਅਤੇ ਸ਼ਰਧਾਲੂਆਂ ਦੇ ਸੈੰਪਲ ਇਕੱਠੇ ਕਰ ਮੈਡੀਕਲ ਕਾਲਜ 'ਚ ਜਾਂਚ ਹੋਵੇਗੀ। ਜਿਸ ਮਗਰੋਂ ਨੈਗੇਟਿਵ ਰਿਪੋਰਟ ਆਉਣ 'ਤੇ ਹੀ ਸ਼ਰਧਾਲੂਆਂ ਨੂੰ ਜੱਥੇ 'ਚ ਜਾਣ ਦੀ ਇਜਾਜ਼ਤ ਮਿਲੇਗੀ।
ਦੱਸ ਦਈਏ ਕਿ ਵਿਸਾਖੀ ਦੇ ਦਿਹਾੜੇ 'ਤੇ 10 ਦਿਨਾਂ ਦੇ ਲਈ ਰਵਾਨਾ ਹੋ ਰਿਹਾ ਜੱਥਾ 21 ਅਪ੍ਰੈਲ ਨੂੰ ਅਟਾਰੀ ਵਾਹਘਾ ਸਰਹੱਦ ਰਸਤਿਓਂ ਭਾਰਤ ਪਰਤੇਗਾ। ਇਸ ਦੇ ਨਾਲ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੀਰਥ ਯਾਤਰਾ ਵੀਜ਼ਾ ਜਾਰੀ ਕਰਨਾ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਪ੍ਰੋਟੋਕੋਲ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਪਾਕਿਸਤਾਨੀ ਸਰਕਾਰ ਦੀ ਵਚਨਬੱਧਤਾ ਦੇ ਮੁਤਾਬਕ ਹੈ।
ਇਸ ਸ਼ੁਭ ਮੌਕੇ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਚਾਰਜ ਡੀ ਅਫੇਅਰਜ਼ ਆਫਤਾਬ ਹਸਨ ਖ਼ਾਨ ਨੇ ਸ਼ਰਧਾਲੂਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਫਲਦਾਇਕ ਅਤੇ ਸੰਪੂਰਨ ਤੀਰਥ ਯਾਤਰਾ ਦੀ ਕਾਮਨਾ ਕੀਤੀ।