ਪੜਚੋਲ ਕਰੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-07-2024)

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥

ਧਨਾਸਰੀ ਮਹਲਾ ੫ ॥
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
 
ਅਰਥ: ਹੇ ਭਾਈ! ਸੰਤ ਜਨ ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ।ਰਹਾਉ।ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ।੧।ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ।੨।ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ।੩।ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਭਾਈ! ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ।੪।੨।੨੩।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਸ਼ਵ ਪੱਧਰ 'ਤੇ ਸਫਲਤਾ ਦੀ ਕਹਾਣੀ ਲਿਖ ਰਿਹਾ ਭਾਰਤ, ਰੂਸ-ਯੂਕਰੇਨ ਸੰਘਰਸ਼ ਦੌਰਾਨ ਕੁਸ਼ਲ ਕੂਟਨੀਤੀ ਨਾਲ ਹਾਸਲ ਕੀਤਾ ਇਹ ਦਰਜਾ

Simranjit Mann vs Kangana Ranaut: ਸਿਮਰਨਜੀਤ ਮਾਨ ਨੇ ਕੰਗਨਾ ਨੂੰ ਦਿਖਾਇਆ ਸ਼ੀਸ਼ਾ, ਬੋਲੇ- 'ਜੇਕਰ ਔਰਤਾਂ ਵਿਰੁੱਧ ਅਪਰਾਧ ਬਾਰੇ ਚਿੰਤਾ ਹੈ ਤਾਂ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨ'

ਇੱਕ ਰਾਤ ਦੇ 7 ਹਜ਼ਾਰ...ਵਟਸਐਪ 'ਤੇ ਹੁੰਦੀ ਡੀਲ, ਸੈਕਸ ਰੈਕੇਟ ਦੀ ਪੀੜਤਾਂ ਨੇ ਪੁਲਿਸ ਨੂੰ ਦੱਸੀ ਆਪਬੀਤੀ

Shocking: ਅਦਾਕਾਰਾ ਦੇ ਪੋ@ਰਨ ਵੀਡੀਓ ਨੂੰ ਲੈ ਮੱਚਿਆ ਹੰਗਾਮਾ, ਜਾਣੋ ਕਿਵੇਂ ਹੋਇਆ ਵਾਇਰਲ
Shocking: ਅਦਾਕਾਰਾ ਦੇ ਪੋ@ਰਨ ਵੀਡੀਓ ਨੂੰ ਲੈ ਮੱਚਿਆ ਹੰਗਾਮਾ, ਜਾਣੋ ਕਿਵੇਂ ਹੋਇਆ ਵਾਇਰਲ
Advertisement
ABP Premium

ਵੀਡੀਓਜ਼

Simranjit Singh Mann | 'ਕੰਗਨਾ ਰਣੌਤ ਜੀ ਨੂੰ ਰੇਪ ਦਾ ਤਜ਼ਰਬਾ' ਆ ਕੀ ਬੋਲ ਰਹੇ ਸਿਮਰਨਜੀਤ ਮਾਨKangana Ranaut | 'ਭਾਜਪਾ ਪ੍ਰਧਾਨ ਕੰਗਨਾ ਰਣੌਤ ਦਾ ਦਿਮਾਗੀ ਇਲਾਜ਼ ਕਰਵਾਉਣ' - ਵਿੱਤ ਮੰਤਰੀ ਚੀਮਾLudhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀPunjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਸ਼ਵ ਪੱਧਰ 'ਤੇ ਸਫਲਤਾ ਦੀ ਕਹਾਣੀ ਲਿਖ ਰਿਹਾ ਭਾਰਤ, ਰੂਸ-ਯੂਕਰੇਨ ਸੰਘਰਸ਼ ਦੌਰਾਨ ਕੁਸ਼ਲ ਕੂਟਨੀਤੀ ਨਾਲ ਹਾਸਲ ਕੀਤਾ ਇਹ ਦਰਜਾ
ਵਿਸ਼ਵ ਪੱਧਰ 'ਤੇ ਸਫਲਤਾ ਦੀ ਕਹਾਣੀ ਲਿਖ ਰਿਹਾ ਭਾਰਤ, ਰੂਸ-ਯੂਕਰੇਨ ਸੰਘਰਸ਼ ਦੌਰਾਨ ਕੁਸ਼ਲ ਕੂਟਨੀਤੀ ਨਾਲ ਹਾਸਲ ਕੀਤਾ ਇਹ ਦਰਜਾ
Simranjit Mann vs Kangana Ranaut: ਸਿਮਰਨਜੀਤ ਮਾਨ ਨੇ ਕੰਗਨਾ ਨੂੰ ਦਿਖਾਇਆ ਸ਼ੀਸ਼ਾ, ਬੋਲੇ- 'ਜੇਕਰ ਔਰਤਾਂ ਵਿਰੁੱਧ ਅਪਰਾਧ ਬਾਰੇ ਚਿੰਤਾ ਹੈ ਤਾਂ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨ'
Simranjit Mann vs Kangana Ranaut: ਸਿਮਰਨਜੀਤ ਮਾਨ ਨੇ ਕੰਗਨਾ ਨੂੰ ਦਿਖਾਇਆ ਸ਼ੀਸ਼ਾ, ਬੋਲੇ- 'ਜੇਕਰ ਔਰਤਾਂ ਵਿਰੁੱਧ ਅਪਰਾਧ ਬਾਰੇ ਚਿੰਤਾ ਹੈ ਤਾਂ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨ'
ਇੱਕ ਰਾਤ ਦੇ 7 ਹਜ਼ਾਰ...ਵਟਸਐਪ 'ਤੇ ਹੁੰਦੀ ਡੀਲ, ਸੈਕਸ ਰੈਕੇਟ ਦੀ ਪੀੜਤਾਂ ਨੇ ਪੁਲਿਸ ਨੂੰ ਦੱਸੀ ਆਪਬੀਤੀ
ਇੱਕ ਰਾਤ ਦੇ 7 ਹਜ਼ਾਰ...ਵਟਸਐਪ 'ਤੇ ਹੁੰਦੀ ਡੀਲ, ਸੈਕਸ ਰੈਕੇਟ ਦੀ ਪੀੜਤਾਂ ਨੇ ਪੁਲਿਸ ਨੂੰ ਦੱਸੀ ਆਪਬੀਤੀ
Shocking: ਅਦਾਕਾਰਾ ਦੇ ਪੋ@ਰਨ ਵੀਡੀਓ ਨੂੰ ਲੈ ਮੱਚਿਆ ਹੰਗਾਮਾ, ਜਾਣੋ ਕਿਵੇਂ ਹੋਇਆ ਵਾਇਰਲ
Shocking: ਅਦਾਕਾਰਾ ਦੇ ਪੋ@ਰਨ ਵੀਡੀਓ ਨੂੰ ਲੈ ਮੱਚਿਆ ਹੰਗਾਮਾ, ਜਾਣੋ ਕਿਵੇਂ ਹੋਇਆ ਵਾਇਰਲ
Y Chromosome: ਕੀ Y ਕ੍ਰੋਮੋਸੋਮ ਨੂੰ ਵਧਾਉਣ ਜਾਂ ਮਜ਼ਬੂਤ ​​ਕਰਨ ਦਾ ਹੈ ਕੋਈ ਤਰੀਕਾ? ਜਾਣੋ ਕੀ ਕਹਿੰਦੇ ਡਾਕਟਰ

Shocking: ਕੱਪੜੇ ਪਾੜੇ, ਅੱਧ ਨਗਨ ਕਰਕੇ ਬੈਲਟ ਨਾਲ ਕੁੱਟਿਆ, ਫਿਰ ਸ਼ਰੇਆਮ ਘੁੰਮਾਇਆ, ਮਾਪਿਆਂ ਨੇ ਅਧਿਆਪਕ ਨੂੰ ਦਿੱਤੀ ਸਜ਼ਾ
ਕੱਪੜੇ ਪਾੜੇ, ਅੱਧ ਨਗਨ ਕਰਕੇ ਬੈਲਟ ਨਾਲ ਕੁੱਟਿਆ, ਫਿਰ ਸ਼ਰੇਆਮ ਘੁੰਮਾਇਆ, ਮਾਪਿਆਂ ਨੇ ਅਧਿਆਪਕ ਨੂੰ ਦਿੱਤੀ ਸਜ਼ਾ
Hing water: ਹਿੰਗ ਦਾ ਪਾਣੀ ਕਬਜ਼ ਸਮੇਤ ਕਈ ਬਿਮਾਰੀਆਂ ਨੂੰ ਕਰਦਾ ਦੂਰ, ਬਸ ਜਾਣੋ ਲਓ ਇਸ ਦੇ ਸੇਵਨ ਦਾ ਸਹੀ ਢੰਗ

Prevent Cancer: ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਫਾਇਦੇਮੰਦ ਇਹ ਫੂਡਸ, ਇਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਦੂਰ ਹੋ ਜਾਂਦੀਆਂ ਕਈ ਹੋਰ ਸਮੱਸਿਆਵਾਂ

Embed widget