ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-04-2023)

ਸਲੋਕੁ ਮ: ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥

ਸਲੋਕੁ ਮ: ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮ: ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

ਪਦਅਰਥ:- ਸਤਿ—ਸਦਾ-ਥਿਰ ਰਹਿਣ ਵਾਲਾ।

ਅਰਥ:- ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਗੁਰੂ ਨਾਨਕ ਜੀ ਕਹਿੰਦੇ ਹਨ, ਇਹ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ

ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ

ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Advertisement
ABP Premium

ਵੀਡੀਓਜ਼

ਸਰਪੰਚਾਂ ਨੇ ਬਣਾਇਆ ਪਿੰਡ ਲਈ ਮੈਨੀਫੈਸਟੋਪਿੰਡਾ 'ਚ ਨਸ਼ੇ ਰੋਕਣ ਲਈ ਮੰਤਰੀ Laljeet Bhullar ਨੇ ਦਿੱਤਾ ਸੁਝਾਅਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪਰਾਲੀ ਦੇ ਮੁੱਦੇ ਤੇ ਖਾਸ ਗੱਲਬਾਤਟਿਕਟ ਦੇ ਵਿਵਾਦ ਨੂੰ ਲੈ ਕੇ  ਇਸ਼ਾਂਕ ਨੇ ਦਿਤਾ ਜਵਾਬ, Interview Ishank

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ, ਲੋਕ ਹੁਣ ਨਹੀਂ ਕਰਨਗੇ ਭਰੋਸਾ, ਡਿੰਪੀ ਢਿੱਲੋਂ ਨੇ ਸਾਧੇ ਨਿਸ਼ਾਨੇ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਮੇਰੇ ਬਾਰੇ ਜੋ ਵੀ ਕਿਹਾ ਜਾਂ ਤਾਂ ਲਿਖਤੀ ਮੁਆਫ਼ੀ ਮੰਗੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਰੰਧਾਵਾ ਨੇ ਕੇਜਰੀਵਾਲ ਨੂੰ ਕੱਢਿਆ ਨੋਟਿਸ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
ਕਿਸਾਨਾਂ ਦਾ ਕਰਜ਼ਾ ਮੁਆਫ਼, 25 ਲੱਖ ਰੁਜ਼ਗਾਰ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ... ਜਾਣੋ ਮਹਾਰਾਸ਼ਟਰ ਲਈ ਭਾਜਪਾ ਦੇ 25 ਵੱਡੇ ਵਾਅਦੇ
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Embed widget