ਪੜਚੋਲ ਕਰੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09 -01-2024)

ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥

ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥ ਮਃ ੩ ॥ ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥ ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥ ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥ ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥

ਪਦਅਰਥ: ਮੋਖ = (ਵਿਕਾਰਾਂ ਤੋਂ) ਖ਼ਲਾਸੀ। ਪਦਵੀ = ਦਰਜਾ। ਪਾਹਿ = ਪੈਂਦੇ ਹਨ।ਅਬਿਗਤੁ = ਅਵਿਅਕਤ, ਅਦ੍ਰਿਸ਼ਟ। ਅਗੋਚਰ = ਅ = ਗੋ = ਚਰ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਬਿਧਾਤਾ = ਪੈਦਾ ਕਰਨ ਵਾਲਾ। ਅੰਤਿ = ਅਖ਼ੀਰ ਵੇਲੇ। ਗੁਰਿ = ਗੁਰੂ ਨੇ।ਜਾਤਾ = ਪਛਾਣਿਆ, ਸਮਝਿਆ।

ਅਰਥ: ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ; ਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ। ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਦਾਸ ਨਾਨਕ (ਭੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ।੧। ਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ; ਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ) । ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ (ਤੇ ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ; ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ ('ਹਉਮੈ ਰੋਗ' ਤੋਂ) ਬਚ ਜਾਂਦੇ ਹਨ।੨। ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ,ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ; ਅਸੀ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ। ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ।੧੬।

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਮਈ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਈ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਕਿਤੇ ਗੁਆਂਢੀ ਤਾਂ ਨਹੀਂ ਚੋਰੀ-ਛੁਪੇ ਚਲਾ ਰਹੇ ਤੁਹਾਡਾ ਇੰਟਰਨੈੱਟ? ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਕਿਤੇ ਗੁਆਂਢੀ ਤਾਂ ਨਹੀਂ ਚੋਰੀ-ਛੁਪੇ ਚਲਾ ਰਹੇ ਤੁਹਾਡਾ ਇੰਟਰਨੈੱਟ? ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
ਥਲਾਪਤੀ ਵਿਜੈ ਆਪਣੇ ਦਮ 'ਤੇ ਚਲਾਉਣਗੇ ਸਰਕਾਰ, ਨਹੀਂ ਚੱਲੇਗੀ ਕਿਸੇ ਦੀ ਮਨਮਾਨੀ! AIADMK ਦੇ ਚੌਥੇ ਵਿਧਾਇਕ ਨੇ ਵੀ ਦਿੱਤਾ ਅਸਤੀਫਾ
ਥਲਾਪਤੀ ਵਿਜੈ ਆਪਣੇ ਦਮ 'ਤੇ ਚਲਾਉਣਗੇ ਸਰਕਾਰ, ਨਹੀਂ ਚੱਲੇਗੀ ਕਿਸੇ ਦੀ ਮਨਮਾਨੀ! AIADMK ਦੇ ਚੌਥੇ ਵਿਧਾਇਕ ਨੇ ਵੀ ਦਿੱਤਾ ਅਸਤੀਫਾ
WhatsApp ‘ਤੇ ਆ ਰਿਹਾ ਨਵਾਂ ਫੀਚਰ, ਮੈਸੇਜ ਭੇਜਣ ਤੋਂ ਪਹਿਲਾਂ ਹਾਈਡ ਕਰ ਸਕੋਗੇ ਸੈਂਸੇਟਿਵ ਕੰਟੈਂਟ
WhatsApp ‘ਤੇ ਆ ਰਿਹਾ ਨਵਾਂ ਫੀਚਰ, ਮੈਸੇਜ ਭੇਜਣ ਤੋਂ ਪਹਿਲਾਂ ਹਾਈਡ ਕਰ ਸਕੋਗੇ ਸੈਂਸੇਟਿਵ ਕੰਟੈਂਟ
Punjab MC Polls : ਵੋਟਰ ਸੂਚੀ ਵਿੱਚੋਂ ਨਾਮ ਕੱਟੇ ਜਾਣ 'ਤੇ ਹੰਗਾਮਾ, ਕਈ ਪਰਿਵਾਰਾਂ ਦੇ ਨਾਮ ਸੂਚੀ 'ਚੋਂ ਗਾਇਬ , ਲੋਕਾਂ ਨੇ ਕੀਤਾ ਵਿਰੋਧ 
Punjab MC Polls : ਵੋਟਰ ਸੂਚੀ ਵਿੱਚੋਂ ਨਾਮ ਕੱਟੇ ਜਾਣ 'ਤੇ ਹੰਗਾਮਾ, ਕਈ ਪਰਿਵਾਰਾਂ ਦੇ ਨਾਮ ਸੂਚੀ 'ਚੋਂ ਗਾਇਬ , ਲੋਕਾਂ ਨੇ ਕੀਤਾ ਵਿਰੋਧ 
Punjab News: ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
Chandigarh Big Blast: ਜ਼ਬਰਦਸਤ ਧਮਾਕੇ ਨਾਲ ਕੰਬਿਆ ਪੂਰਾ ਚੰਡੀਗੜ੍ਹ, ਲਗਾਤਾਰ 4 ਧਮਾਕਿਆਂ ਤੋਂ ਬਾਅਦ ਪੈ ਗਿਆ ਚੀਕ-ਚਿਹਾੜਾ; ਕਈ ਲੋਕ ਜ਼ਖ਼ਮੀ...
ਜ਼ਬਰਦਸਤ ਧਮਾਕੇ ਨਾਲ ਕੰਬਿਆ ਪੂਰਾ ਚੰਡੀਗੜ੍ਹ, ਲਗਾਤਾਰ 4 ਧਮਾਕਿਆਂ ਤੋਂ ਬਾਅਦ ਪੈ ਗਿਆ ਚੀਕ-ਚਿਹਾੜਾ; ਕਈ ਲੋਕ ਜ਼ਖ਼ਮੀ...
Free Electricity Australia: ਆਸਟ੍ਰੇਲੀਆ ਰਹਿਣ ਵਾਲੇ ਭਾਰਤੀਆਂ ਲਈ Good News! ਹੁਣ ਮੁਫ਼ਤ ਮਿਲੇਗੀ ਬਿਜਲੀ; ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ...
ਆਸਟ੍ਰੇਲੀਆ ਰਹਿਣ ਵਾਲੇ ਭਾਰਤੀਆਂ ਲਈ Good News! ਹੁਣ ਮੁਫ਼ਤ ਮਿਲੇਗੀ ਬਿਜਲੀ; ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ...
Actor Yograj Singh ਨੂੰ ਵੱਡਾ ਝਟਕਾ ,  ਚੰਡੀਗੜ੍ਹ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ
Actor Yograj Singh ਨੂੰ ਵੱਡਾ ਝਟਕਾ ,  ਚੰਡੀਗੜ੍ਹ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ
Embed widget